ਮੁੰਬਈ (ਬਿਊਰੋ)— ਕਾਨਸ ਫੈਸਟੀਵਲ 'ਚ ਦੇ ਰੈੱਡ ਕਾਰਪੇਟ 'ਤੇ ਦੀਪਿਕਾ ਪਾਦੁਕੋਣ, ਕੰਗਨਾ ਰਣੌਤ ਅਤੇ ਐਸ਼ਵਰਿਆ ਰਾਏ ਤੋਂ ਬਾਅਦ ਸੋਨਮ ਕਪੂਰ 14 ਅਤੇ 15 ਮਈ ਨੂੰ ਨਜ਼ਰ ਆਵੇਗੀ। ਸੋਨਮ ਇਸ ਇਵੈਂਟ 'ਚ ਸ਼ਿਰਕਤ ਕਰਨ ਲਈ ਨਿਕਲ ਚੁੱਕੀ ਹੈ। ਐਤਵਾਰ ਦੀ ਸ਼ਾਮ ਨੂੰ ਸੋਨਮ ਨੂੰ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ।
ਬੀਤੇ ਦਿਨੀਂ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸੋਨਮ ਆਪਣੇ ਪਤੀ ਆਨੰਦ ਆਹੂਜਾ ਨਾਲ ਕਾਨਸ 'ਚ ਸ਼ਿਰਕਤ ਕਰੇਗੀ, ਪਰ ਸੋਨਮ ਇਕੱਲੀ ਕਾਨਸ ਲਈ ਰਵਾਨਾ ਹੋਈ ਹੈ। ਇਸ ਦੌਰਾਨ ਸੋਨਮ ਏਅਰਪੋਰਟ 'ਤੇ ਕਾਫੀ ਖੂਬਸੂਰਤ ਲੱਗ ਰਹੀ ਸੀ।
ਸੋਨਮ ਕਪੂਰ ਨੂੰ ਬੀਤੇ ਦਿਨੀਂ ਪਤੀ ਆਨੰਦ ਆਹੂਜਾ ਨਾਲ ਏਅਰਪੋਰਟ 'ਤੇ ਸਾੜ੍ਹੀ 'ਚ ਦੇਖਿਆ ਗਿਆ ਸੀ। ਅਕਸਰ ਆਪਣੇ ਫੰਕੀ ਸਟਾਇਲ 'ਚ ਨਜ਼ਰ ਆਉਣ ਵਾਲੀ ਸੋਨਮ ਕਪੂਰ ਨੇ ਵਿਆਹ ਤੋਂ ਬਾਅਦ ਏਅਰਪੋਰਟ 'ਤੇ ਟ੍ਰਡੀਸ਼ਨਲ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।