ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਕਾਨਸ ਫਿਲਮ ਫੈਸਟੀਵਲ 2018 'ਚ ਅਪੀਅਰੈਂਸ ਦੇਣ ਤੋਂ ਬਾਅਦ ਆਪਣੇ ਦੇਸ਼ ਵਾਪਸ ਆ ਚੁੱਕੀ ਹੈ। ਹਾਲ ਹੀ 'ਚ ਸੋਨਮ ਦੀਆਂ ਏਅਰਪੋਰਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਉਹ ਪਿੰਕ ਬਲੇਜਰ-ਟਰਾਊਜਰ ਪਹਿਨੇ ਹੋਏ ਬੇਹੱਦ ਸਟਾਈਲਿਸ਼ ਨਜ਼ਰ ਆਈ। ਕਾਨਸ ਤੋਂ ਬਾਅਦ ਹੁਣ ਸੋਨਮ ਦੇ ਏਅਰਪੋਰਟ ਲੁੱਕ ਦੀ ਲੋਕ ਜੱਮ ਕੇ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ ਸੋਨਮ ਕਪੂਰ 8ਵੀ ਵਾਰ ਕਾਨਸ 'ਚ ਅਪੀਅਰੈਂਸ ਲਈ ਲੌਰੀਅਲ ਬਰਾਂਡ ਵੱਲੋਂ ਪਹੁੰਚੀ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਅਪੀਅਰੈਂਸ ਦੇਖਣ ਲਈ ਫੈਨਸ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕਾਨਸ ਦੇ ਰੈੱਡ ਕਾਰਪੇਟ 'ਤੇ ਪਹਿਲੇ ਦਿਨ ਲਹਿੰਗੇ 'ਚ ਅਪੀਅਰੈਂਸ ਦੇ ਕੇ ਸਾਰਿਆਂ ਨੂੰ ਸਰਪ੍ਰਾਇਜ਼ ਕੀਤਾ। ਉਨ੍ਹਾਂ ਦੇ ਗਲੈਮਰਸ ਲੁੱਕ ਦੀਆਂ ਲੋਕਾਂ ਨੇ ਜੱਮ ਕੇ ਤਾਰੀਫ ਕੀਤੀ।