FacebookTwitterg+Mail

Pics : ਫਿਲਮ ਦੀ ਪ੍ਰਮੋਸ਼ਨ 'ਚੋਂ ਸਮਾਂ ਕੱਢ ਕੇ ਆਨੰਦ ਨੂੰ ਏਅਰਪੋਰਟ 'ਤੇ ਲੈਣ ਪਹੁੰਚੀ ਸੋਨਮ

sonam kapoor
20 May, 2018 12:30:13 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਇਨ੍ਹੀਂ ਦਿਨੀਂ ਮੁੰਬਈ 'ਚ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ ਕਰ ਰਹੀ ਹੈ। ਅਜਿਹੇ 'ਚ ਸੋਨਮ, ਆਨੰਦ ਆਹੂਜਾ ਨੂੰ ਮਿਲਣ ਲਈ ਨਵੀਂ ਦਿੱਲੀ ਤੋਂ ਮੁੰਬਈ ਰਵਾਨਾ ਹੋਈ ਹੈ। ਆਨੰਦ ਨੂੰ ਮਿਲਣ ਲਈ ਉਤਸ਼ਾਹਿਤ ਸੋਨਮ ਲਈ ਇੰਤਜ਼ਾਰ ਕਰਨਾ ਕਾਫੀ ਮੁਸ਼ਕਿਲ ਸੀ, ਜਿਸ ਲਈ ਉਹ ਉਨ੍ਹਾਂ ਨੂੰ ਲੈਣ ਖੁਦ ਏਅਰਪੋਰਟ 'ਤੇ ਪਹੁੰਚ ਗਈ।

Punjabi Bollywood Tadka

ਉੱਥੇ ਹੀ ਸੋਨਮ ਨੂੰ ਮਿਲਣ ਲਈ ਪਤੀ ਆਨੰਦ ਆਹੂਜਾ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਸਨ। ਉਨ੍ਹਾਂ ਦੇ ਚਿਹਰੇ 'ਤੇ ਸੋਨਮ ਨੂੰ ਮਿਲਣ ਦਾ ਉਤਸ਼ਾਹ ਸਾਫ ਨਜ਼ਰ ਆ ਰਿਹਾ ਸੀ। ਇਸ ਦੌਰਾਨ ਗੱਡੀ 'ਚ ਬੈਠਣ ਤੋਂ ਬਾਅਦ ਸੋਨਮ ਅਤੇ ਆਨੰਦ ਕੁਝ ਇਸ ਰੋਮਾਂਟਿਕ ਅੰਦਾਜ਼ 'ਚ ਕੈਮਰੇ 'ਚ ਕੈਦ ਕੀਤੇ ਗਏ।

Punjabi Bollywood Tadka
ਵਿਆਹ ਤੋਂ ਬਾਅਦ ਸੋਨਮ ਕਾਨਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰਨ ਚਲੀ ਗਈ ਸੀ। ਉੱਥੇ ਹੀ ਵਾਪਸ ਆਉਣ 'ਤੇ ਉਹ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ 'ਚ ਬਿਜ਼ੀ ਹੋ ਗਈ। ਇਹ ਫਿਲਮ 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sonam Kapoor Anand Ahuja Airport Veere Di WeddingPromotion Bollywood Actress

Edited By

Kapil Kumar

Kapil Kumar is News Editor at Jagbani.