FacebookTwitterg+Mail

ਸੋਨਮ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਚੱਕਰਾਂ 'ਚ ਪੈ ਜਾਣਗੇ ਪਤੀ ਆਨੰਦ ਆਹੂਜਾ

sonam kapoor
09 June, 2018 01:21:32 PM

ਮੁੰਬਈ(ਬਿਊਰੋ)— 'ਸਾਂਵਰੀਆ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਸੋਨਮ ਕਪੂਰ ਨੂੰ ਕੌਣ ਨਹੀਂ ਜਾਂਦਾ। ਆਪਣੇ ਬੋਲਡ ਫਿੱਗਰ ਤੇ ਫਿੱਟਨੈੱਸ ਦੇ ਨਾਲ-ਨਾਲ ਆਪਣੀ ਖੂਬਸੂਰਤੀ ਦੇ ਜਲਵੇ 'ਕਾਂਸ ਫਿਲਮ ਫੈਸਟੀਵਲ' 'ਚ ਵੀ ਬਿਖੇਰ ਚੁੱਕੀ ਹੈ। ਸੋਨਮ ਦੇ ਵਿਆਹ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਸਨ।
Punjabi Bollywood Tadka
ਸੋਨਮ ਕਪੂਰ ਅੱਜ 9 ਜੂਨ ਨੂੰ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 9 ਜੂਨ 1985 ਨੂੰ ਹੋਇਆ ਸੀ। ਅੱਜ ਤੁਹਾਨੂੰ ਸੋਨਮ ਦੇ ਬਚਪਨ ਦੀਆਂ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਨ, ਜਿਨ੍ਹਾਂ 'ਚ ਉਸ ਨੂੰ ਪਛਾਣਨਾ ਕਾਫੀ ਔਖਾ ਹੋਵੇਗਾ। ਇਨ੍ਹਾਂ ਤਸਵੀਰਾਂ ਸੋਨਮ ਭੈਣ ਰਿਆ ਕਪੂਰ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸੋਨਮ ਕਾਫੀ ਕਿਊਟ ਲੱਗ ਰਹੀ ਹੈ। 
Punjabi Bollywood Tadka
ਦੱਸ ਦੇਈਏ ਕਿ ਸੋਨਮ ਕਪੂਰ ਨੂੰ ਬਾਲੀਵੁੱਡ ਇੰਡਸਟਰੀ ਦਾ ਫੈਸ਼ਨ ਸਟੇਟਮੈਂਟ ਕਿਹਾ ਜਾਂਦਾ ਹੈ ਤੇ ਉਹ ਇਸ ਲਈ ਕਿਉਂ ਕਿ ਸੋਨਮ ਕੁਝ ਦਿਨਾਂ 'ਚ ਆਪਣਾ ਫੈਸ਼ਨ ਸੇਂਸ ਬਦਲਦੀ ਜੋ ਰਹਿੰਦੀ ਹੈ। ਸੋਨਮ ਦੀ ਅਦਾਕਾਰੀ ਦੇ ਲੱਖਾਂ ਲੋਕ ਦੀਵਾਨੇ ਹਨ। ਸੋਨਮ ਕਪੂਰ ਹਮੇਸ਼ਾ ਹੀ ਇੰਸਟਾਗ੍ਰਾਮ 'ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਸੋਨਮ ਕਪੂਰ ਨੇ 8 ਮਈ ਨੂੰ ਆਪਣੇ ਪ੍ਰੇਮੀ ਆਨੰਦ ਆਹੂਜਾ ਨਾਲ ਵਿਆਹ ਕਰਵਾ ਲਿਆ ਸੀ। ਉਸ ਨੇ ਇਹ ਵਿਆਹ ਸਿੱਖ ਰੀਤੀ-ਰਿਵਾਜਾ ਨਾਲ ਕਰਵਾਇਆ ਸੀ। ਸੋਨਮ ਤੇ ਆਨੰਦ ਪਿਛਲੇ ਕਈ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਆਨੰਦ ਆਹੂਜਾ ਮਸ਼ਹੂਰ ਕਲੋਦਿੰਗ ਬ੍ਰਾਂਡ 'ਭਾਨੇ' ਦੇ ਮਾਲਕ ਹਨ। ਸੋਨਮ ਤੇ ਆਨੰਦ ਦੀ ਮੁਲਾਕਾਤ ਇਕ ਕਰੀਬੀ ਦੋਸਤ ਦੇ ਜਰੀਏ ਹੋਈ ਸੀ। ਸੋਨਮ ਕਪੂਰ ਆਨੰਦ ਦੇ ਹੀ ਬ੍ਰਾਂਡ ਦੇ ਕੱਪੜੇ ਪਾਉਣਾ ਪਸੰਦ ਕਰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sonam KapoorHappy BirthdayChildhood PicturesAnand AhujaBollywood Celebrity

Edited By

Sunita

Sunita is News Editor at Jagbani.