FacebookTwitterg+Mail

ਹਫਤੇ 'ਚ ਬਾਲੀਵੁੱਡ ਦੇ 4 ਜੋੜੇ ਬੱਝੇ ਵਿਆਹ ਦੇ ਬੰਧਨ 'ਚ, 5 ਮਹੀਨਿਆਂ 'ਚ ਇਨ੍ਹਾਂ 12 ਸਿਤਾਰਿਆਂ ਨੇ ਲਏ ਫੇਰੇ

sonam kapoor and neha dhupia
16 May, 2018 03:55:45 PM

ਮੁੰਬਈ(ਬਿਊਰੋ)— ਮਈ ਮਹੀਨੇ 'ਚ ਬਾਲੀਵੁੱਡ 'ਚ ਪਿਛਲੇ ਇਕ ਹਫਤੇ ਦੌਰਾਨ ਇਕ, ਦੋ ਨਹੀਂ ਸਗੋਂ 4-4 ਵਿਆਹ ਹੋਏ ਹਨ। ਪਹਿਲਾ ਵਿਆਹ 8 ਮਈ ਨੂੰ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਤੇ ਆਨੰਦ ਆਹੂਜਾ ਦਾ ਹੋਇਆ। ਇਸ ਤੋਂ ਬਾਅਦ ਅਗਲੇ ਹੀ ਦਿਨ ਟੀ. ਵੀ. ਐਕਟਰ ਸ਼ਿਵ ਪੰਡਿਤ ਨੇ ਫੈਸ਼ਨ ਡਿਜ਼ਾਈਨਰ ਅਮੇਇਰਾ ਨਾਲ ਨਾਲ 7 ਮਈ ਨੂੰ ਫੇਰੇ ਲਏ। 10 ਮਈ ਨੂੰ ਨੇਹਾ ਧੂਪੀਆ ਨੇ ਐਕਟਰ ਅੰਗਦ ਬੇਦੀ ਨਾਲ ਦਿੱਲੀ ਦੇ ਇਕ ਗੁਰੂਦੁਆਰੇ 'ਚ ਵਿਆਹ ਕਰਵਾਇਆ। ਗਾਇਕ ਤੇ ਕੰਪੋਜ਼ਰ ਹਿਮੇਸ਼ ਰੇਸ਼ਮੀਆ ਨੇ 11 ਮਈ ਦੀ ਰਾਤ ਪ੍ਰੇਮਿਕਾ ਸੋਨੀਆ ਕਪੂਰ ਨਾਲ ਦੂਜਾ ਵਿਆਹ ਕਰਵਾਇਆ। ਇਸ ਤਰ੍ਹਾਂ ਪਿਛਲੇ ਇਕ ਹਫਤੇ 'ਚ 4 ਵਿਆਹ ਹੋਏ। 
Punjabi Bollywood Tadka
ਉਂਝ ਇਹ ਤਾਂ ਗੱਲ ਸੀ ਪਿਛਲੇ ਇਕ ਹਫਤੇ ਦੀ ਪਰ ਜੇਕਰ ਗੱਲ ਕੀਤੀ ਜਾਵੇ 2018 ਦੀ (ਜਨਵਰੀ ਤੋਂ ਮਈ ਤੱਕ) ਤਾਂ ਇਸ ਦੌਰਾਨ ਕਈ ਬਾਲੀਵੁੱਡ ਸਿਤਾਰਿਆਂ ਤੇ ਟੀ. ਵੀ. ਸੈਲੀਬ੍ਰਿਟੀਜ਼ ਨੇ ਆਪਣੇ ਜੀਵਨਸਾਥੀ ਚੁਣੇ ਹਨ। ਇਸ'ਚ ਸ਼੍ਰਿਆ ਸਰਨ, ਗਾਇਕ  ਅੰਕਿਤ ਤਿਵਾਰੀ, ਮਾਡਲ ਤੇ ਐਕਟਰ ਮਿਲਿੰਦ ਸੋਮਨ ਤੇ ਟੀ. ਵੀ. ਅਦਾਕਾਰਾ ਦੀਪਿਕਾ ਕੱਕੜ ਵਰਗੇ ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ ਹਨ। ਅੱਜ ਤੁਹਾਨੂੰ ਦੱਸ ਰਹੇ ਹਾਂ ਪਿਛਲੇ 5 ਮਹੀਨਿਆਂ 'ਚ ਹੋਏ ਬਾਲੀਵੁੱਡ ਸਿਤਾਰਿਆਂ ਦੇ ਵਿਆਹਾਂ ਬਾਰੇ।
Punjabi Bollywood Tadka
ਸ਼ਿਵ ਪੰਡਿਤ ਪਤਨੀ ਅਮੇਇਰਾ (9 ਮਈ ਨੂੰ ਵਿਆਹ ਦੇ ਬੰਧਨ 'ਚ ਬੱਝੇ)
Punjabi Bollywood Tadka
ਨੇਹਾ ਧੂਪੀਆ ਪਤੀ ਅੰਗਦ ਬੇਦੀ (10 ਮਈ)
Punjabi Bollywood Tadka
ਹਿਮੇਸ਼ ਰੇਸ਼ਮੀਆ ਪਤਨੀ ਸੋਨੀਆ ਕਪੂਰ (11 ਮਈ)
Punjabi Bollywood Tadka
ਗੌਤਮ ਰੋੜੇ ਪਤਨੀ ਪੰਖੁੜੀ ਅਵਸਥੀ (19 ਜਨਵਰੀ)
Punjabi Bollywood Tadka
ਗੌਰਵ ਚੋਪੜਾ ਪਤਨੀ ਹਿਤਿਸ਼ਾ (19 ਫਰਵਰੀ)
Punjabi Bollywood Tadka
ਮੋਹਿਤ ਮਾਰਵਾਹ ਪਤਨੀ ਅੰਤਰਾ ਮੋਤੀਵਾਲਾ (21 ਫਰਵਰੀ)
Punjabi Bollywood Tadka
ਦੀਪਿਕਾ ਕੱਕੜ ਪਤੀ ਸ਼ੋਏਬ ਇਬਰਾਹਿਮ (22 ਫਰਵਰੀ)
Punjabi Bollywood Tadka
ਅੰਕਿਤ ਤਿਵਾਰੀ ਪਤਨੀ ਪਲੱਵੀ ਸ਼ੁਕਲਾ (23 ਫਰਵਰੀ)
Punjabi Bollywood Tadka
ਵਿਵਿਧਾ ਕੀਰਤੀ ਪਤੀ ਵਰੁਣ (15 ਮਾਰਚ)

Punjabi Bollywood Tadka
ਸ਼੍ਰਿਆ ਸਰਨ ਪਤੀ ਐਂਡਰੀ ਕੋਸ਼ਚਿਵ (19 ਮਾਰਚ)
Punjabi Bollywood Tadka
ਸ਼ਕਤੀ ਅਰੋੜਾ ਪਤਨੀ ਨੇਹਾ ਸਕਸੈਨਾ (6 ਅਪ੍ਰੈਲ)
Punjabi Bollywood Tadka
ਮਿਲਿੰਦ ਸੋਮਨ ਪਤਨੀ ਅੰਕਿਤਾ ਕੰਵਰ (21 ਅਪ੍ਰੈਲ)


Tags: Sonam KapoorNeha DhupiaShoaib IbrahimShakti AroraMilind SomanShriya Saranvividha kirtiMohit MarwahGaurav ChopraGautam RodeShiv Pandit

Edited By

Sunita

Sunita is News Editor at Jagbani.