FacebookTwitterg+Mail

ਕਦੇ ਮੋਟਾਪੇ ਕਾਰਨ ਹੋਇਆ ਸੀ ਸੋਨਮ ਦਾ ਬ੍ਰੇਅਕੱਪ, ਅੱਜ ਹੈ ਮੋਸਟ ਸਟਾਈਲਿਸ਼ ਦੀਵਾ

sonam kapoor birthday
09 June, 2019 10:43:35 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਸੋਨਮ ਦਾ ਜਨਮ 9 ਜੂਨ, 1985 ਨੂੰ ਮੁੰਬਈ ਦੇ ਚੈਂਬੂਰ 'ਚ ਐਕਟਰ ਅਨਿਲ ਕਪੂਰ ਦੇ ਘਰ ਹੋਇਆ। ਸੋਨਮ ਕਪੂਰ ਆਪਣੇ ਬੇਬਾਕ ਅੰਦਾਜ਼ ਅਤੇ ਸਟਾਈਲ ਸੈਂਸ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਅੱਜ ਸੋਨਮ ਦੇ ਬਰਥਡੇ 'ਤੇ ਜਾਣੋ ਉਨ੍ਹਾਂ ਦੀਆਂ ਹੀ ਕੁਝ ਖਾਸ ਗੱਲਾਂ...

Punjabi Bollywood Tadka
ਮੋਟਾਪੇ ਕਾਰਨ ਹੋਇਆ ਸੀ ਬ੍ਰੇਅਕੱਪ
ਸੋਨਮ ਕਪੂਰ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਬਿਲਕੁੱਲ ਪ੍ਰਫੈਕਟ ਰਹੀ ਹੋਵੇਗਾ ਪਰ ਅਜਿਹਾ ਨਹੀਂ ਹੈ ਕਿਉਂਕਿ ਸੋਨਮ ਹਮੇਸ਼ਾ ਤੋਂ ਹੀ ਆਪਣੇ ਮੋਟਾਪੇ ਕਾਰਨ ਟ੍ਰੋਲਿੰਗ ਦਾ ਸ਼ਿਕਾਰ ਹੁੰਦੀ ਆਈ ਹੈ। ਸਿੰਗਾਪੁਰ 'ਚ ਪੜ੍ਹਾਈ ਦੌਰਾਨ ਉਸ ਦਾ ਭਾਰ ਵਧ ਗਿਆ ਸੀ। ਅਜਿਹੀਆਂ ਖਬਰਾਂ ਵੀ ਹਨ ਕਿ ਉਨ੍ਹਾਂ ਦੀ ਪੜ੍ਹਾਈ ਦੌਰਾਨ ਬੁਆਏਫਰੈਂਡ ਨੇ ਉਨ੍ਹਾਂ ਦੇ ਮੋਟਾਪੇ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ 'ਤੇ ਕੁਮੈਂਟ ਕੀਤਾ, ਜਿਸ ਤੋਂ ਬਾਅਦ ਸੋਨਮ ਨੂੰ ਇਹ ਸਮਝ ਆ ਗਿਆ ਕਿ ਉਹ ਲੜਕਾ ਉਸ ਦੀ ਇੱਜ਼ਤ ਨਹੀਂ ਕਰਦਾ ਹੈ ਫਿਰ ਸੋਨਮ ਨੇ ਉਸ ਨਾਲ ਬ੍ਰੇਅਕੱਪ ਕਰ ਲਿਆ।

Punjabi Bollywood Tadka
ਰੈਸਟੋਰੈਂਟ 'ਚ ਵੇਟਰ ਦਾ ਜਾਬ
ਕਿਹਾ ਜਾਂਦਾ ਹੈ ਕਿ ਜਦੋਂ ਸੋਨਮ ਦਾ ਕਰੀਅਰ ਫਿਲਮਾਂ ਤੋਂ ਸ਼ੁਰੂ ਨਹੀਂ ਹੋਇਆ ਸਗੋਂ ਸੋਨਮ ਦੀ ਸਭ ਤੋਂ ਪਹਿਲੀ ਜਾਬ ਇਕ ਰੈਸਟੋਰੈਂਟ 'ਚ ਵੇਟਰ ਦੀ ਸੀ। ਇਹ ਕੰਮ ਉਨ੍ਹਾਂ ਨੇ ਸਿੰਗਾਪੁਰ 'ਚ ਆਪਣੀ 2 ਸਾਲਾਂ ਦੀ ਪੜ੍ਹਾਈ ਦੌਰਾਨ ਕੀਤੀ ਸੀ। ਸੋਨਮ ਹਮੇਸ਼ਾ ਤੋਂ ਹੀ ਇੰਡੀਪੈਂਡੇਂਟ ਰਹੀ ਹੈ। ਅਮੀਰ ਪਰਿਵਾਰ ਦੀ ਹੁੰਦੇ ਹੋਏ ਵੀ ਸੋਨਮ ਕਪੂਰ ਨੂੰ ਖੁਦ ਦਾ ਪੈਸਾ ਖਰਚ ਕਰਨਾ ਪਸੰਦ ਹੈ। ਇਸ ਲਈ ਉਹ ਪਾਰਟ ਟਾਈਮ ਕੰਮ ਕਰਕੇ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਖਰੀਦਦੀ ਸੀ।

Punjabi Bollywood Tadka
ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ ਸੋਨਮ
ਫਿਲਮੀ ਇੰਡਸਟਰੀ ਦੀ ਹੋਣ ਤੋਂ ਬਾਅਦ ਵੀ ਸੋਨਮ ਹਮੇਸ਼ਾ ਤੋਂ ਅਦਾਕਾਰਾ ਬਣਨ ਦਾ ਸ਼ੌਕ ਨਹੀਂ ਰੱਖਦੀ ਸੀ। ਹਾਲਾਂਕਿ ਸੋਨਮ 'ਬਲੈਕ' 'ਚ ਡਾਇਰੈਕਟਰ ਸੰਜੈ ਲੀਲਾ ਭੰਸਾਲੀ ਨੂੰ ਅਸਿਸਟ ਕਰ ਚੁੱਕੀ ਹੈ।

Punjabi Bollywood Tadka
ਰਣਬੀਰ ਕਪੂਰ ਨਾਲ ਕੀਤਾ ਡੈਬਿਊ
ਸੋਨਮ ਨੇ ਸੰਜੈ ਲੀਲਾ ਭੰਸਾਲੀ ਦੀ ਫਿਲਮ 'ਸਾਂਵਰੀਆ' 'ਚ ਰਣਬੀਰ ਕਪੂਰ ਨਾਲ ਡੈਬਿਊ ਕੀਤਾ। ਇਸ ਫਿਲਮ ਤੋਂ ਹੀ ਲੋਕ ਸੋਨਮ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ। ਇਸ ਫਿਲਮ ਲਈ ਸੋਨਮ ਨੂੰ ਕਾਫੀ ਮਿਹਨਤ ਕਰਨੀ ਪਈ ਸੀ। ਦਰਅਸਲ, ਐਕਟਿੰਗ ਡੈਬਿਊ ਤੋਂ ਪਹਿਲੇ ਸੋਨਮ ਦੀ ਸਾਹਮਣੇ ਭਾਰ ਘੱਟ ਕਰਨ ਦੀ ਸ਼ਰਤ ਰੱਖੀ ਗਈ ਸੀ। ਡਾਇਰੈਕਟਰ ਸੰਜੈ ਲੀਲਾ ਭੰਸਾਲੀ ਦੀ ਸ਼ਰਤ 'ਤੇ ਸੋਨਮ ਨੇ ਕਰੀਬ 35 ਕਿਲੋ ਭਾਰ ਘੱਟ ਕੀਤਾ ਸੀ।

Punjabi Bollywood Tadka
ਕੰਮ ਦੀ ਗੱਲ ਕਰੀਏ ਤਾਂ ਸੋਨਮ ਜਲਦੀ ਹੀ ਫਿਲਮ 'ਜੋਆ ਪੈਕਟਰ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਦਲਕੀਰ ਸਲਮਾਨ ਨਜ਼ਰ ਆ ਰਹੇ ਹਨ। ਫਿਲਮ 'ਚ ਸੋਨਮ ਜੋਆ ਸੋਲੰਕੀ ਦਾ ਕਿਰਦਾਰ ਨਿਭਾਏਗੀ। ਇਹ ਫਿਲਮ ਇਸੇ ਸਾਲ 20 ਸਤੰਬਰ ਨੂੰ ਰਿਲੀਜ਼ ਹੋਵੇਗੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sonam KapoorVeere Di WeddingKhoobsuratPrem Ratan Dhan PayoFilm Star Birthdayਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari