ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਮੁੰਬਈ ਦੇ ਇਕ ਰੈਸਟੋਰੈਂਟ 'ਚ ਉਨ੍ਹਾਂ ਨੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ।ਉਨ੍ਹਾਂ ਦੇ ਜਨਮਦਿਨ ਦੀ ਪਾਰਟੀ ਅੱਧੀ ਰਾਤ ਤੋਂ ਹੀ ਸ਼ੁਰੂ ਹੋ ਗਈ ਸੀ।
ਸੋਨਮ ਕਪੂਰ ਨੇ ਇਸ ਪਾਰਟੀ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀਆਂ ਕੀਤੀਆਂ ਹਨ।ਇਸ ਪਾਰਟੀ 'ਚ ਸੋਨਮ ਦੇ ਪਤੀ ਆਨੰਦ ਆਹੂਜਾ, ਪਿਤਾ ਅਨਿਲ ਕਪੂਰ, ਭੈਣ ਰਿਆ ਕਪੂਰ, ਮਾਂ ਸੁਨੀਤਾ, ਅਨੁਪਮ ਖੇਰ ਅਤੇ ਸੋਨਮ ਦੇ ਖਾਸ ਦੋਸਤ ਸ਼ਾਮਲ ਸਨ। ਇਸ ਮੌਕੇ ਸੋਨਮ ਨੇ ਬਲੈਕ ਡਰੈੱਸ ਪਾਈ ਹੋਈ ਸੀ