ਮੁੰਬਈ (ਬਿਊਰੋ)— ਵਿਆਹ ਤੋਂ ਬਾਅਦ ਹੁਣ ਸੋਨਮ ਕਪੂਰ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਨੂੰ ਲੈ ਕੇ ਚਰਚਾ 'ਚ ਹੈ। ਫਿਲਮ ਦਾ ਟਰੇਲਰ ਜ਼ਬਰਦਸਤ ਹੈ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਇਸੇ ਫਿਲਮ ਨਾਲ ਕਰੀਨਾ ਕਪੂਰ ਵੀ ਕਮਬੈਕ ਕਰ ਰਹੀ ਹੈ। ਫਿਲਮ ਦੀਆਂ ਚਾਰੋਂ ਅਭਿਨੇਤਰੀਆਂ ਕਰੀਨਾ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨੀਆ ਬੇਹੱਦ ਬੋਲਡ ਅੰਦਾਜ਼ 'ਚ ਦਿਖ ਰਹੀਆਂ ਹੈ।
ਆਪਣੇ ਬੋਲਡ ਲੁੱਕ ਨੂੰ ਲੈ ਕੇ ਸੋਨਮ ਕਪੂਰ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ, ''ਮੈਂ ਆਪਣੀ ਹਰ ਫਿਲਮ 'ਚ ਪੁਰਾਣੀ ਅਤੇ ਰੂੜੀਵਾਦੀ ਸੋਚ ਨੂੰ ਤੋੜਣ ਦਾ ਕੋਸ਼ਿਸ਼ ਕਰਦੀ ਹਾਂ ਤਾਂ ਕਿ ਆਪਣੀਆਂ ਫਿਲਮਾਂ ਨਾਲ ਮੈਂ ਨੌਜਵਾਨਾਂ ਨੂੰ ਪ੍ਰੇਰਿਤ ਕਰ ਸਕਾਂ। ਸੋਚ ਨੂੰ ਬਦਲਣ ਦੇ ਨਾਲ-ਨਾਲ ਮੈਂ ਲੋਕਾਂ ਦਾ ਮਨੋਰੰਜਨ ਵੀ ਕਰਨਾ ਚਾਹੁੰਦਾ ਹਾਂ।
ਸੋਨਮ ਅੱਗੇ ਕਹਿੰਦੀ ਹੈ, ''ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਮੈਂ ਬਹੁਤ ਜ਼ਿਆਦਾ ਨਹੀਂ ਸੋਚਦੀ। ਮੈਨੂੰ ਲੱਗਦਾ ਹੈ ਕਿ ਇਸ ਫਿਲਮ ਨੂੰ ਅਸੀਂ ਬਹੁਤ ਮਿਹਨਤ ਨਾਲ ਬਣਾਇਆ ਹੈ। ਇਹ ਬਹੁਤ ਮਨੋਰੰਜਕ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਫਿਲਮ ਚੰਗਾ ਪ੍ਰਦਰਸ਼ਨ ਕਰੇਗੀ।'' ਉੱਥੇ ਦੂਜੇ ਪਾਸੇ ਬੋਲਡ ਸੀਨਜ਼ 'ਤੇ ਸੋਨਮ ਕਹਿੰਦੀ ਹੈ, ''ਮੇਰੇ ਘਰਵਾਲੇ ਜਾਂ ਸਹੁਰਾ ਪੱਖ ਨੂੰ ਇਸ ਤੋਂ ਕੋਈ ਪਰੇਸ਼ਾਨੀ ਨਹੀਂ ਹੈ।
ਇਹ ਮੇਰਾ ਕੰਮ ਹੈ ਅਤੇ ਇਸ ਨੂੰ ਕਰਨ 'ਚ ਮੈਨੂੰ ਕੋਈ ਸੰਕੋਚ ਨਹੀਂ ਹੈ। ਸਹੁਰੇ ਪੱਖ ਵਲੋਂ ਮੈ ਕਾਫੀ ਚੰਗਾ ਰਿਸਪਾਂਸ ਮਿਲਿਆ ਹੈ। ਆਨੰਦ ਦੇ ਘਰਵਾਲਿਆਂ ਨੇ ਵੀ ਇਸ ਦੀ ਕਾਫੀ ਤਾਰੀਫ ਕੀਤੀ ਹੈ।''