FacebookTwitterg+Mail

ਵਿਆਹ ਦੇ 9 ਮਹੀਨਿਆਂ ਬਾਅਦ ਸੋਨਮ ਕਪੂਰ ਨੇ ਫਿਰ ਬਦਲਿਆ ਨਾਂ

sonam kapoor changes her name
16 February, 2019 12:23:01 PM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਮਈ 2018 'ਚ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਨਾਂ ਦੇ ਨਾਲ ਪਤੀ ਦਾ ਨਾਂ ਵੀ ਜੋੜ ਲਿਆ ਸੀ। ਉਨ੍ਹਾਂ ਨੇ ਆਪਣਾ ਨਾਮ ਸੋਨਮ ਕਪੂਰ ਤੋਂ ਸੋਨਮ ਕਪੂਰ ਆਹੂਜਾ ਕਰ ਲਿਆ ਸੀ। ਹੁਣ ਵਿਆਹ ਦੇ 9 ਮਹੀਨੇ ਬਾਅਦ ਹੀ ਉਨ੍ਹਾਂ ਨੇ ਫਿਰ ਤੋਂ ਆਪਣਾ ਨਾਂ ਬਦਲ ਲਿਆ ਹੈ। ਉਨ੍ਹਾਂ ਨੇ ਨਾ ਸਿਰਫ ਆਪਣੇ ਪਤੀ ਦਾ ਸਰਨੇਮ ਹਟਾ ਲਿਆ ਹੈ ਬਲਕਿ ਆਪਣਾ ਨਾਮ ਵੀ ਬਦਲ ਲਿਆ ਹੈ।

Punjabi Bollywood Tadka
ਸੋਨਮ ਕਪੂਰ ਨੇ ਇੰਸਟਾਗ੍ਰਾਮ ਅਤੇ ਟਵਿਟਰ ਅਕਾਊਂਟ 'ਤੇ ਆਪਣਾ ਨਾਂ ਸੋਨਮ ਕਪੂਰ ਆਹੂਜਾ ਤੋਂ ਬਦਲ ਕੇ ਜ਼ੋਆ ਸਿੰਘ ਸੋਲੰਕੀ ਕਰ ਲਿਆ ਹੈ। ਸੋਨਮ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ। ਉਨ੍ਹਾਂ ਦੀ ਅਗਲੀ ਫਿਲਮ ਦਾ ਨਾਮ ਹੈ 'ਦਿ ਜ਼ੋਆ ਫੈਕਟਰ'। ਇਸ ਫਿਲਮ ਦੇ ਪ੍ਰਮੋਸ਼ਨ ਲਈ ਸੋਨਮ ਨੇ ਆਪਣਾ ਨਾਮ ਬਦਲ ਲਿਆ ਹੈ। ਫਿਲਮ 'ਚ ਉਨ੍ਹਾਂ ਦਾ ਨਾਮ ਜ਼ੋਆ ਸਿੰਘ ਸੋਲੰਕੀ ਹੈ। ਮੂਵੀ 'ਚ ਦਲਕੀਰ ਸਲਮਾਨ ਵੀ ਅਹਿਮ ਰੋਲ 'ਚ ਹਨ। ਅਭਿਸ਼ੇਕ ਸ਼ਰਮਾ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।


Tags: Sonam Kapoor Zoya Solanki The Zoya FactorBollywood Celebrity News ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.