ਮੁੰਬਈ— 9 ਜੂਨ ਨੂੰ ਬਾਲੀਵੁੱਡ ਦੀ ਸਟਾਈਲਿਸ਼ ਅਭਿਨੇਤਰੀ ਸੋਨਮ ਕਪੂਰ ਦਾ ਜਨਮਦਿਨ ਸੀ। ਉਂਝ ਤਾਂ ਸੋਨਮ ਦੇ ਜਨਮਦਿਨ ਤੇ ਫੈਮਿਲੀ ਮੈਂਬਰਜ਼ ਅਤੇ ਫੈਨਜ਼ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਹੇ ਹਨ ਪਰ ਸੋਨਮ ਨੇ ਆਪਣਾ ਜਨਮਦਿਨ ਕਥਿਤ ਬੁਆਏਫ੍ਰੈਂਡ ਅਤੇ ਬਿਜਨੈਸਮੈਨ ਆਨੰਦ ਆਹੂਜਾ ਦੇ ਨਾਲ ਮਨਾਇਆ।
ਆਨੰਦ ਨੇ ਸੋਨਮ ਦੇ ਲਈ ਇੱਕ ਛੋਟੀ ਜਿਹੀ ਪਾਰਟੀ ਰੱਖੀ, ਜਿਸ 'ਚ ਸੋਨਮ ਕੇਕ ਕੱਟਦੇ ਹੋਏ ਨਜ਼ਰ ਆ ਰਹੀ ਹੈ ਹਾਲਾਂਕਿ ਸੋਨਮ ਆਪਣੀ ਪ੍ਰਾਈਵੇਟ ਲਾਈਫ ਦੇ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਦੀ ਪਰ ਆਨੰਦ ਆਹੂਜਾ ਅਤੇ ਸੋਨਮ ਕਪੂਰ ਦੀ ਅਕਸਰ ਨਜ਼ਰ ਆਉਂਦੀਆਂ ਨਜ਼ਦੀਕੀਆਂ ਨੇ ਇਸ ਜੋੜੀ ਨੂੰ ਕਾਫੀ ਪਾਪੂਲਰ ਕਰ ਦਿੱਤਾ ਹੈ।
ਆਨੰਦ ਨੇ ਸੋਨਮ ਦੇ ਬਰਥਡੇ ਸੈਲੀਬ੍ਰਿਸ਼ੇਨ ਦੇ ਦੋ ਵੀਡੀਓ ਇੰਸਟਾਗ੍ਰਾਮ 'ਤੇ ਅਪਲੋਡ ਕੀਤੇ ਹਨ। ਇੱਕ ਵੀਡੀਓ 'ਚ ਦੀਵਾਰ 'ਤੇ ਰੌਸ਼ਨੀ ਨਾਲ ਸੋਨਮ ਦਾ ਨਾਂ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਸੋਨਮ ਇਸ ਵੀਡੀਓ 'ਚ ਵਾਈਟ ਡ੍ਰੈੱਸ 'ਚ ਨਜ਼ਰ ਆ ਰਹੀ ਹੈ, ਉੱਥੇ ਹੀ ਦੂਜੇ ਵੀਡੀਓ 'ਚ ਸੋਨਮ ਦੇ ਨਾਲ ਆਨੰਦ ਵੀ ਨਜ਼ਰ ਆ ਰਹੇ ਹਨ ਅਤੇ ਸੋਨਮ ਆਪਣਾ ਬਰਥਡੇ ਕੇਕ ਕੱਟਦੇ ਹੋਏ ਵੀ ਨਜ਼ਰ ਆ ਰਹੀ ਹੈ। ਇਸ ਜੋੜੀ ਨੇ ਆਪਣੇ ਰਿਸ਼ਤੇ ਨੂੰ ਕਦੇ ਵੀ ਨਹੀਂ ਮੰਨਿਆ ਹੋਵੇ ਪਰ ਆਨੰਦ ਅਕਸਰ ਸੋਨਮ ਦੇ ਨਾਲ ਵਿਦੇਸ਼ 'ਚ ਘੁੰਮਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ।
ਹਾਲ ਹੀ 'ਚ ਆਪਣੀ ਫਿਲਮ 'ਨੀਰਜਾ' ਦੇ ਲਈ ਨੈਸ਼ਨਲ ਐਵਾਰਡ ਜਿੱਤਣ ਵਾਲੀ ਸੋਨਮ ਇਸ ਫੰਕਸ਼ਨ 'ਚ ਆਪਣੇ ਪਿਤਾ ਅਨਿਲ ਕਪੂਰ ਅਤੇ ਮਾਂ ਸੁਨੀਤਾ ਕਪੂਰ ਦੇ ਨਾਲ ਪਹੁੰਚੀ ਅਤੇ ਇਸ ਤੋਂ ਇਲਾਵਾ ਆਨੰਦ ਵੀ ਇਸ ਮੌਕੇ ਤੇ ਪਹੁੰਚੇ ਸੀ। ਸੋਨਮ ਇਨ੍ਹਾਂ ਦਿਨਾਂ 'ਚ ਅਕਸ਼ੇ ਕੁਮਾਰ ਦੇ ਨਾਲ ਫਿਲਮ 'ਪੈਡਮੈਨ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਜਲਦ ਹੀ ਸੰਜੇ ਦੱਤ ਦੀ ਬਾਇਓਪਿਕ 'ਚ ਵੀ ਅਹਿਮ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ।