FacebookTwitterg+Mail

ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੂੰ ਮਿਲੇ ਪੰਜਾਬੀ ਲਾੜੇ, ਸਿੱਖ ਰੀਤੀ-ਰਿਵਾਜਾਂ ਨਾਲ ਕੀਤੇ ਵਿਆਹ

sonam kapoor neha dhupia punjabi wedding
12 May, 2018 05:08:05 PM

ਮੁੰਬਈ (ਬਿਊਰੋ)— ਬਾਲੀਵੁੱਡ ਦੀਆਂ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕਰ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ਅਭਿਨੇਤਰੀਆਂ ਦੇ ਲਾੜੇ ਵੀ ਪੰਜਾਬੀ ਹਨ। ਅੱਜ ਅਸੀਂ ਤੁਹਾਨੂੰ ਇਸ ਖਬਰ ਰਾਹੀਂ ਅਜਿਹੀਆਂ ਹੀ ਅਭਿਨੇਤਰੀਆਂ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ।
ਸੋਨਮ ਕਪੂਰ
ਬਾਲੀਵੁੱਡ ਅਭਿਨੇਤਰੀ ਅਨਿਲ ਕਪੂਰ ਦੀ ਬੇਟੀ ਅਦਾਕਾਰਾ ਸੋਨਮ ਕਪੂਰ ਨੇ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ 8 ਮਈ ਨੂੰ ਵਿਆਹ ਕੀਤਾ। ਦੋਹਾਂ ਨੇ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ। ਗੁਰੂਦੁਆਰੇ 'ਚ ਇਨ੍ਹਾਂ ਦੇ ਵਿਆਹ ਦਾ ਆਨੰਦ ਕਾਰਜ ਹੋਇਆ।

Punjabi Bollywood Tadka
ਨੇਹਾ ਧੂਪੀਆ
ਸੋਨਮ ਕਪੂਰ ਤੋਂ ਬਾਅਦ ਅਦਾਕਾਰਾ ਨੇਹਾ ਧੂਪੀਆ ਨੇ 10 ਮਈ ਨੂੰ ਬੈਸਟ ਫ੍ਰੈਂਡ ਅੰਗਦ ਬੇਦੀ ਨਾਲ ਵਿਆਹ ਕੀਤਾ। ਦੋਵੇਂ ਪੰਜਾਬੀ ਹਨ ਅਤੇ ਪੰਜਾਬੀ ਰਿਵਾਜਾਂ ਨਾਲ ਹੀ ਇਨ੍ਹਾਂ ਦਾ ਵਿਆਹ ਵੀ ਹੋਇਆ। ਇਨ੍ਹਾਂ ਦੇ ਵਿਆਹ ਦੇ ਆਨੰਦ ਕਾਰਜ ਦਿੱਲੀ ਦੇ ਇਕ ਗੁਰੂਦੁਆਰੇ 'ਚ ਹੋਏ।

Punjabi Bollywood Tadka
ਹੇਜ਼ਲ ਕੀਚ
ਅਦਾਕਾਰਾ ਹੇਜ਼ਲ ਕੀਚ ਨੇ 30 ਨਵੰਬਰ 2016 ਨੂੰ ਯੁਵਰਾਜ ਸਿੰਘ ਨਾਲ ਵਿਆਹ ਕੀਤਾ। ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਗੁਰੂਦੁਆਰੇ 'ਚ ਦੋਹਾਂ ਨੇ ਇਕ-ਦੂਜੇ ਨਾਲ ਲਾਵਾਂ ਲੈ ਕੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ। ਇਸ ਵਿਆਹ 'ਚ ਸਿਰਫ ਪਰਿਵਾਰ ਦੇ ਕਰੀਬੀ ਮੈਂਬਰਜ਼ ਨੇ ਹੀ ਸ਼ਿਰਕਤ ਕੀਤੀ ਸੀ।

Punjabi Bollywood Tadka
ਗੀਤਾ ਬਸਰਾ
ਅਦਾਕਾਰਾ ਗੀਤਾ ਬਸਕਾ ਨੇ 29 ਅਕਤੂਬਰ 2005 ਨੂੰ ਕ੍ਰਿਕਟਰ ਹਰਭਜਨ ਸਿੰਘ ਨਾਲ ਵਿਆਹ ਕੀਤਾ। ਦੋਵੇਂ ਹੀ ਪੰਜਾਬੀ ਹਨ ਅਤੇ ਦੋਹਾਂ ਨੇ ਹੀ ਪੰਜਾਬੀ ਰੀਤੀ-ਰਿਵਾਜਾਂ ਨਾਲ ਗੁਰੂਦੁਆਰੇ 'ਚ ਵਿਆਹ ਕੀਤੀ ਸੀ।

Punjabi Bollywood Tadka
ਗੁਲ ਪਨਾਗ
ਅਦਾਕਾਰਾ ਗੁਲ ਪਨਾਗ ਨੇ 13 ਮਾਰਚ 2011 ਨੂੰ ਏਅਰਲਾਈਨ ਪਾਇਲਟ ਰਸ਼ਿਤ ਅਤਰੀ ਨਾਲ ਵਿਆਹ ਕੀਤਾ ਸੀ। ਇਸ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਚੰਡੀਗੜ੍ਹ ਦੇ ਇਕ ਗੁਰੂਦੁਆਰੇ 'ਚ ਹੋਇਆ ਸੀ।

Punjabi Bollywood Tadka


Tags: Sonam KapoorHazel KeechNeha DhupiaGeeta BasraGul PanagPunjabi Wedding

Edited By

Chanda Verma

Chanda Verma is News Editor at Jagbani.