FacebookTwitterg+Mail

ਵਿਆਹ ਤੋਂ ਪਹਿਲਾਂ ਸੁਰਖੀਆਂ 'ਚ ਛਾਇਆ ਸੋਨਮ ਦਾ ਦੇਸੀ ਅੰਦਾਜ਼, ਸਾੜ੍ਹੀ 'ਚ ਕਰਵਾਇਆ ਫੋਟੋਸ਼ੂਟ

sonam kapoor new photoshoot
25 April, 2018 02:01:56 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਸੋਨਮ ਆਪਣੇ ਕਥਿਤ ਪ੍ਰੇਮੀ ਆਨੰਜ ਅਹੂਜਾ ਨਾਲ 7 ਫੇਰੇ ਲਵੇਗੀ। ਇਸ ਲਈ ਸੋਨਮ ਕਪੂਰ ਦੇ ਘਰ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ।
Punjabi Bollywood Tadka
ਸੋਨਮ ਕੁਝ ਸਮੇਂ ਤੋਂ ਰਿਵਾਇਤੀ ਅੰਦਾਜ਼ 'ਚ ਹੀ ਦਿਖਾਈ ਦੇ ਰਹੀ ਹੈ। ਸੋਨਮ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।
Punjabi Bollywood Tadka
ਇਸ 'ਚ ਸੋਨਮ ਨੇ ਕਾਂਜੀਵਰਮ ਦੀ ਸਾੜ੍ਹੀ ਪਾਈ ਹੋਈ ਹੈ। ਇਸ ਸਾੜ੍ਹੀ 'ਚ ਸੋਨਮ ਕਪੂਰ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਇਸ ਦੌਰਾਨ ਸੋਨਮ ਨੇ ਵਾਲਾਂ 'ਚ ਗਜਰਾ ਵੀ ਲਾਇਆ ਹੋਇਆ ਹੈ।
Punjabi Bollywood Tadka
ਸੋਨਮ ਨੇ ਤਸਵੀਰ ਨੂੰ ਸ਼ੇਅਰ ਕਰਦੇ ਸਮੇਂ ਕੈਪਸ਼ਨ 'ਚ ਲਿਖਿਆ, ''ਸਾੜ੍ਹੀ ਮੈਨੂੰ ਹਮੇਸ਼ਾ ਚੰਗਾ ਮਹਿਸੂਸ ਕਰਾਉਂਦੀ ਹੈ। ਮੈਨੂੰ ਹਮੇਸ਼ਾ ਤੋਂ ਹੀ ਸਾੜ੍ਹੀ 'ਚ ਸਹਿਜ ਮਹਿਸੂਸ ਹੁੰਦਾ ਹੈ।''
Punjabi Bollywood Tadka
ਇਸ ਤੋਂ ਇਲਾਵਾ ਸੋਨਮ ਕਪੂਰ ਦੀਆਂ ਕੁਝ ਹੋਰ ਵੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨਮ ਕਪੂਰ ਨੇ ਲਹਿੰਗਾ ਪਾਇਆ ਹੋਇਆ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸੋਨਮ ਦੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦਾ ਪੋਸਟਰ ਸਾਹਮਣੇ ਆਇਆ ਹੈ। ਸੋਨਮ ਦੀ ਇਸ ਫਿਲਮ ਦਾ ਟਰੇਲਰ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।
Punjabi Bollywood Tadka
ਫਿਲਮ 'ਚ ਸੋਨਮ ਕਪੂਰ ਤੋਂ ਇਲਾਵਾ ਕਰੀਨਾ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਮੁੱਖ ਭੂਮਿਕਾ 'ਚ ਹੈ। ਇਸ ਤੋਂ ਇਲਾਵਾ ਸੋਨਮ ਕਪੂਰ ਰਣਬੀਰ ਕਪੂਰ ਦੀ ਫਿਲਮ 'ਸੰਜੂ' 'ਚ ਵੀ ਨਜ਼ਰ ਆਵੇਗੀ।
Punjabi Bollywood Tadka

Punjabi Bollywood Tadka


Tags: Sonam KapoorHot PhotoshootBold LookInstagramLove Aaj KalLafangey ParindeyBachna Ae HaseenoHousefull

Edited By

Sunita

Sunita is News Editor at Jagbani.