FacebookTwitterg+Mail

ਵਿਆਹ ਤੋਂ ਬਾਅਦ ਸੋਨਮ ਨੇ ਸ਼ੁਰੂ ਕੀਤੀ 'ਜ਼ੋਯਾ ਫੈਕਟਰ' ਦੀ ਸ਼ੂਟਿੰਗ

sonam kapoor shoots for the zoya factor
18 October, 2018 03:40:02 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਵਿਆਹ ਤੋਂ ਬਾਅਦ ਅਜੇ ਤਕ ਇਕ ਹਿੱਟ ਫਿਲਮ ਹੀ ਦਿੱਤੀ ਹੈ ਪਰ ਅਜਿਹਾ ਨਹੀਂ ਕਿ ਸੋਨਮ ਕੋਲ ਕੰਮ ਨਹੀਂ ਹੈ। ਸੋਨਮ ਇਕ ਤੋਂ ਬਾਅਦ ਇਕ ਫਿਲਮ ਕਰ ਰਹੀ ਹੈ। ਜਲਦ ਹੀ ਸੋਨਮ ਪਾਪਾ ਅਨਿਲ ਕਪੂਰ ਨਾਲ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ ਨਜ਼ਰ ਆਵੇਗੀ। ਇਸ ਤੋਂ ਬਾਅਦ ਹੁਣ ਉਸ ਨੇ ਆਪਣੀ ਅਗਲੀ ਫਿਲਮ 'ਜ਼ੋਯਾ ਫੈਕਟਰ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

Punjabi Bollywood Tadka

ਫਿਲਮ 'ਚ ਸੋਨਮ ਨਾਲ 'ਕਾਰਵਾਂ' ਦਾ ਐਕਟਰ ਦਲਕੀਰ ਸਲਮਾਨ ਨਜ਼ਰ ਆਵੇਗਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਵਿਆਹ ਤੋਂ ਬਾਅਦ ਸੋਨਮ ਫੁੱਲ ਵਰਕ ਮੌਡ 'ਚ ਵਾਪਸ ਆ ਗਈ ਹੈ। ਉਸ ਨੇ ਅਜੇ ਤਕ ਕੰਮ ਤੋਂ ਕੋਈ ਬ੍ਰੇਕ ਨਹੀਂ ਲਿਆ। ਫਿਲਮ ਦੀ ਕਹਾਣੀ 2008 'ਚ ਅਨੁਜਾ ਚੌਹਾਨ ਦੀ ਕਿਤਾਬ 'ਤੇ ਅਧਾਰਿਤ ਹੈ। ਫਿਲਮ ਦੀ ਸ਼ੂਟਿੰਗ ਪਿਛਲੇ ਮਹੀਨੇ ਸ਼ੁਰੂ ਹੋ ਗਈ ਸੀ, ਜਿਸ ਨੂੰ ਸੋਨਮ ਨੇ ਹਾਲ ਹੀ 'ਚ ਜੁਆਇੰਨ ਕੀਤਾ ਹੈ।

Punjabi Bollywood Tadka

ਫਿਲਮ 'ਚ ਅੰਗਦ ਬੇਦੀ ਵੀ ਹਨ, ਜੋ ਫਿਲਮ 'ਚ ਸਾਬਕਾ ਕ੍ਰਿਕਟ ਕਪਤਾਨ ਦੇ ਕਿਰਦਾਰ 'ਚ ਨਜ਼ਰ ਆਉਣਗੇ। ਅੰਗਦ ਦੇ ਕਿਰਦਾਰ ਨੂੰ ਬਾਅਦ 'ਚ ਦਲਕੀਰ ਓਵਰਟੇਕ ਕਰਨਗੇ। ਫਿਲਮ 'ਚ ਸੋਨਮ ਕਪੂਰ ਇਕ ਕਾਰਪਰੈਟ ਦਾ ਕਿਰਦਾਰ ਕਰਦੀ ਨਜ਼ਰ ਆਵੇਗੀ। ਫਿਲਮ ਦੀ ਰਿਲੀਜ਼ ਤਾਰੀਖ 5 ਅਪ੍ਰੈਲ ਰੱਖੀ ਗਈ ਹੈ, ਜਿਸ ਨੂੰ ਅਭਿਸ਼ੇਕ ਸ਼ਰਮਾ ਡਾਇਰੈਕਟ ਕਰ ਰਹੇ ਹਨ।


Tags: Sonam Kapoor Shoots Zoya Factor Dulquer SalmaanAbhishek Sharma

Edited By

Sunita

Sunita is News Editor at Jagbani.