FacebookTwitterg+Mail

ਪਤੀ ਦੇ ਮੋਹ 'ਚ ਲੰਡਨ ਸ਼ਿਫਟ ਹੋਣ ਦੀ ਤਿਆਰੀ 'ਚ ਸੋਨਮ ਕਪੂਰ

sonam kapoor to sell mumbai house and move to london with anand ahuja
16 July, 2019 04:57:10 PM

ਨਵੀਂ ਦਿੱਲੀ (ਬਿਊਰੋ) — ਸੋਨਮ ਕਪੂਰ ਪਿਛਲੇ ਸਾਲ ਲੰਡਨ ਬੈਸਡ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਦੋਵਾਂ ਦੀ ਕੈਮਿਸਟਰੀ ਸ਼ਾਨਦਾਰ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਸੋਨਮ ਕਪੂਰ ਪਤੀ ਨਾਲ ਲੰਡਨ 'ਚ ਸ਼ਿਫਟ ਹੋ ਸਕਦੀ ਹੈ। ਸੋਨਮ ਕਪੂਰ ਮੁੰਬਈ ਸਥਿਤ ਆਪਣੇ ਫਲੈਟ ਨੂੰ ਵੇਚਣ ਬਾਰੇ ਸੋਚ ਰਹੀ ਹੈ। ਸੋਨਮ ਨੌਟਿੰਗ ਹਿੱਲ 'ਚ ਸੰਪਤੀ ਲੈਣ ਦਾ ਪਲਾਨ ਬਣਾ ਰਹੀ ਹੈ। ਦੱਸ ਦਈਏ ਕਿ ਪਿਛਲੇ 2 ਸਾਲਾਂ ਤੋਂ ਲੰਡਨ ਤੋਂ ਮੁੰਬਈ ਲਗਾਤਾਰ ਟਰੈਵਲ (ਸਫਰ) ਕਰ ਰਹੀ ਹੈ। ਨਾ ਸਿਰਫ ਸੋਨਮ ਸਗੋਂ ਉਸ ਦੇ ਪਤੀ ਆਨੰਦ ਆਹੂਜਾ ਨੂੰ ਵੀ ਵਿਆਹ ਤੋਂ ਬਾਅਦ ਲਗਾਤਾਰ ਭਾਰਤ ਆਉਣਾ-ਜਾਣਾ ਪੈਂਦਾ ਹੈ।
Punjabi Bollywood Tadka
ਖਬਰਾਂ ਮੁਤਾਬਕ, ਸੋਨਮ ਕਪੂਰ ਆਪਣੇ ਜਿਹੜੇ ਫਲੈਟ ਨੂੰ ਵੇਚਣਾ ਚਾਹੁੰਦੀ ਹੈ, ਉਹ ਧੀਰੂ ਭਾਈ ਅੰਬਾਨੀ ਸਕੂਲ ਦੇ ਨਜ਼ਦੀਕ ਹੈ। ਸੋਨਮ ਕਪੂਰ ਤੇ ਆਨੰਦ ਆਹੂਜਾ ਦਾ ਵਿਆਹ 8 ਮਈ ਨੂੰ ਹੋਇਆ ਸੀ। ਸੋਨਮ ਦੀ ਮਾਸੀ ਕਵਿਤਾ ਸਿੰਘ ਦੇ ਬੰਗਲੇ 'ਚ ਦੋਵਾਂ ਨੇ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।
Punjabi Bollywood Tadka
ਉਸੇ ਦਿਨ ਸ਼ਾਮ ਨੂੰ ਰਿਸੈਪਸ਼ਨ ਪਾਰਟੀ ਸੀ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ। ਇਕ ਇੰਟਰਵਿਊ ਦੌਰਾਨ ਸੋਨਮ ਨੇ ਦੱਸਿਆ ਸੀ ਕਿ ਆਨੰਦ ਨਾਲ ਉਸ ਦੀ ਪਹਿਲੀ ਮੁਲਾਕਾਤ ਕਿਵੇਂ ਹੋਈ। ਇਸ ਦੌਰਾਨ ਉਸ ਨੇ ਕਿਹਾ ਸੀ, ''ਅਸੀਂ ਮਿਲਣ ਤੋਂ ਪਹਿਲਾਂ ਲਗਭਗ 2 ਮਹੀਨੇ ਤੱਕ ਫੇਸਬੁੱਕ, ਸਨੈਪਚੈਟ ਅਤੇ ਫੋਨ 'ਤੇ ਗੱਲ ਕੀਤੀ ਸੀ। ਇਸ ਤੋਂ ਬਾਅਦ ਅਸੀਂ ਲੰਡਨ 'ਚ ਮਿਲਣ ਦਾ ਫੈਸਲਾ ਲਿਆ।''
Punjabi Bollywood Tadka
ਦੱਸਣਯੋਗ ਹੈ ਕਿ ਸੋਨਮ ਕਪੂਰ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲੱਗਾ' 'ਚ ਨਜ਼ਰ ਆਈ। ਫਿਲਮ 'ਚ ਅਨਿਲ ਕਪੂਰ ਨੇ ਉਸ ਨੇ ਪਿਤਾ ਦਾ ਕਿਰਦਾਰ ਨਿਭਾਇਆ ਸੀ। ਅਜਿਹਾ ਪਹਿਲੀ ਵਾਰ ਸੀ ਜਦੋਂ ਦੋਵੇਂ ਪਰਦੇ 'ਤੇ ਇਕੱਠੇ ਨਜ਼ਰ ਆਏ ਸਨ। ਹਾਲਾਂਕਿ ਫਿਲਮ ਨੂੰ ਬਾਕਸ ਆਫਿਸ 'ਤੇ ਕੁਝ ਖਾਸ ਸਫਲਤਾ ਹਾਸਲ ਨਹੀਂ ਹੋਈ।


Tags: Sonam KapoorAnand AhujaLondonDelhiMumbai FlatDhirubhai Ambani School

Edited By

Sunita

Sunita is News Editor at Jagbani.