FacebookTwitterg+Mail

ਸੋਨਮ ਕਪੂਰ ਨੇ ਇੰਸਟਾ 'ਤੇ ਸਾਂਝੀਆਂ ਕੀਤੀਆਂ ਸਟਾਈਲਿਸ਼ ਤਸਵੀਰਾਂ, ਹੋਈਆਂ ਵਾਇਰਲ

sonam s stylish pics viral
24 May, 2018 11:17:08 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਹਰ ਅੰਦਾਜ਼ ਦੇਖਣਯੋਗ ਹੁੰਦਾ ਹੈ ਫਿਰ ਭਾਵੇਂ ਉਹ ਵੈਸਟਰਨ ਲੁੱਕ ਹੋਵੇ ਜਾਂ ਦੇਸੀ ਲੁੱਕ। ਸੋਨਮ ਹਰ ਤਰ੍ਹਾਂ ਦੀ ਡਰੈੱਸ 'ਚ ਖੂਬਸੂਰਤ ਨਜ਼ਰ ਆਉਂਦੀ ਹੈ।

Punjabi Bollywood Tadka

ਸੋਨਮ ਕਪੂਰ ਨੂੰ ਇਸ ਡਰੈੱਸ 'ਚ ਦੇਖ ਕੇ ਤੁਸੀਂ ਵੀ ਮੰਨ ਜਾਓਗੇ ਕਿ ਸੋਨਮ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ ਜੋ ਹਰ ਡਰੈੱਸ 'ਚ ਆਰਕਸ਼ਿਤ ਲੱਗਦੀ ਹੈ। ਸੋਨਮ ਦੀਆਂ ਹਾਲ ਹੀ 'ਚ ਕੁਝ ਹੋਰ ਸਟਾਈਲਿਸ਼ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਸ ਤੋਂ ਪਹਿਲਾਂ ਸੋਨਮ ਦੀਆਂ ਕਾਨਸ ਦੌਰਾਨ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਉਹ ਓਵਰਸਾਈਜ਼ ਜੈਕਟ 'ਚ ਦਿਖੀ ਸੀ।

Punjabi Bollywood Tadka

ਗਰਮੀ ਦੇ ਮੌਸਮ 'ਚ ਸੋਨਮ ਨੇ ਓਵਰਸਾਈਜ਼ ਸਫੈਦ ਕਮੀਜ਼ ਨਾਲ ਇਕ ਨਵਾਂ ਟਰੈਂਡ ਸੈੱਟ ਕੀਤਾ ਹੈ। ਆਪਣੇ ਮਜ਼ਾਕੀਆ ਅੰਦਾਜ਼ ਤੇ ਬਿਹਤਰੀਨ ਅਦਾਕਾਰੀ ਨਾਲ 'ਦਿੱਲੀ 6' ਜਿਹੀਆਂ ਫਿਲਮਾਂ 'ਚ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸੋਨਮ ਦੀ ਉਨ੍ਹਾਂ ਦੇ ਚਾਹੁੰਣ ਵਾਲੇ ਨਕਲ ਵੀ ਕਰਦੇ ਹਨ।

Punjabi Bollywood Tadka

ਅਕਸ਼ੇ ਕੁਮਾਰ ਨਾਲ ਪਿਛਲੀ ਫਿਲਮ 'ਪੈਡਮੈਨ' ਦੇ ਪ੍ਰਮੋਸ਼ਨ ਦੌਰਾਨ ਵੀ ਸੋਨਮ ਕਪੂਰ ਟਾਈਅੱਪ ਕੁੜਤਾ ਸਟਾਇਲ 'ਚ ਨਜ਼ਰ ਆਈ ਸੀ।

Punjabi Bollywood Tadka

 ਚਿਹਰੇ 'ਤੇ ਮੁਸਕਾਨ ਤੇ ਓਵਰਸਾਈਜ਼ ਸ਼ਰਟ 'ਚ ਸੋਨਮ ਦੀ ਇਹ ਤਸਵੀਰ ਕਾਨਸ ਤੋਂ ਸ਼ਿਰਕਤ ਕਰਨ ਤੋਂ ਬਾਅਦ ਦੀ ਹੈ।

Punjabi Bollywood Tadka


Tags: Sonam KapoorCannes 2018InstagramStylish PicsViral

Edited By

Chanda Verma

Chanda Verma is News Editor at Jagbani.