FacebookTwitterg+Mail

ਸੋਨਮ ਦੇ ਮੀਟ ਬੈਨ ਦੇ ਟਵੀਟ ਕਾਰਨ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਇਆ ਹੰਗਾਮਾ

    1/3
10 September, 2015 04:56:10 PM
ਨਵੀਂ ਦਿੱਲੀ- ਬਾਲੀਵੁੱਡ ਸਿਤਾਰਿਆਂ 'ਚ ਕੁਝ ਅਭਿਨੇਤਰੀਆਂ ਅਜਿਹੀਆਂ ਹਨ, ਜਿਹੜੀਆਂ ਆਪਣੇ ਵਿਚਾਰਾਂ ਨੂੰ ਖੁੱਲ੍ਹੇ ਤੌਰ 'ਤੇ ਲੋਕਾਂ ਦੇ ਸਾਹਮਣੇ ਰੱਖਦੀਆਂ ਹਨ ਪਰ ਉਨ੍ਹਾਂ ਨੂੰ ਨਿੱਜੀ ਵਿਚਾਰਾਂ ਕਾਰਨ ਕਈ ਵਾਰ ਆਲੋਚਨਾ ਝੱਲਣੀ ਪੈਂਦੀ ਹੈ। ਅਜਿਹਾ ਹੀ ਕੁਝ ਅਭਿਨੇਤਰੀ ਸੋਨਮ ਕਪੂਰ ਨਾਲ ਹੋਇਆ। ਅਸਲ 'ਚ ਸੋਨਮ ਕਪੂਰ ਨੇ ਮੁੰਬਈ ਦੇ ਮੀਟ ਬੈਨ 'ਤੇ ਇਕ ਟਵੀਟ ਕੀਤਾ। ਸੋਨਮ ਨੇ ਲਿਖਿਆ, 'ਸਾਡਾ ਦੇਸ਼ ਹਮੇਸ਼ਾ ਤੀਜੀ ਦੁਨੀਆ ਹੀ ਰਹਿ ਜਾਵੇਗਾ। ਸਿਰਫ ਕੁਝ ਛੋਟੀ ਸੋਚ ਰੱਖਣ ਵਾਲੇ ਲੋਕ, ਜਿਹੜੇ ਮਹਿਲਾ ਵਿਰੋਧੀ ਹਨ।'
ਸੋਨਮ ਦੀ ਇਸ ਟਵੀਟ ਤੋਂ ਬਾਅਦ ਹੁਣ ਉਸ ਨੂੰ ਰੱਜ ਕੇ ਆਲੋਚਨਾ ਝੱਲਣੀ ਪਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਨਾਕਸ਼ੀ ਸਿਨ੍ਹਾ ਨੇ ਵੀ ਮੀਟ ਬੈਨ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਕਾਫੀ ਆਲੋਚਨਾ ਝੱਲਣੀ ਪਈ ਸੀ। ਮੁੰਬਈ ਦੇ ਉਪਨਗਰ ਮੀਰਾ-ਭਅੰਦਰ 'ਚ ਅੱਠ ਦਿਨਾਂ ਲਈ ਲਗਾਏ ਗਏ ਮੀਟ ਬੈਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਅਜਿਹੇ 'ਚ ਇਸ ਰੋਕ ਨੂੰ ਲੈ ਕੇ ਕੀਤੇ ਗਏ ਸੋਨਮ ਦੇ ਕੁਮੈਂਟ 'ਤੇ ਤੁਰੰਤ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ।
ਇਸ ਤੋਂ ਬਾਅਦ ਸੋਨਮ ਕਪੂਰ ਨੇ ਮੁੜ ਇਕ ਟਵੀਟ ਕੀਤਾ। ਇਸ 'ਚ ਸੋਨਮ ਨੇ ਲਿਖਿਆ, 'ਮੇਰਾ ਟਵੀਟ ਸਿਰਫ ਮੀਟ ਬੈਨ 'ਤੇ ਨਹੀਂ ਸੀ।' ਹਾਲਾਂਕਿ ਸੋਨਮ ਦੇ ਸਮਰਥਨ 'ਚ ਵੀ ਕਈ ਲੋਕ ਸਾਹਮਣੇ ਆਏ, ਜਿਨ੍ਹਾਂ 'ਚ ਲੇਖਕ ਚੇਤਨ ਭਗਤ ਸ਼ਾਮਲ ਸਨ। ਚੇਤਨ ਭਗਤ ਨੇ ਸੋਨਮ ਦੇ ਸਮਰਥਨ 'ਚ ਕਿਹਾ, 'ਸੋਨਮ ਉਹ ਲੋਕ ਤੁਹਾਡਾ ਮਜ਼ਾਕ ਇਸ ਲਈ ਉਡਾ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਤਰਕ ਨਹੀਂ ਹੈ।'

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਸੋਨਮ ਕਪੂਰ ਟਵੀਟ Sonam Kapoor Tweet Meet Ban