ਮੁੰਬਈ— ਬੀਤੇ ਦਿਨੀਂ ਏਅਰਪੋਰਟ 'ਤੇ ਸੋਨਮ ਕਪੂਰ ਬਿਨਾਂ ਮੇਕਅੱਪ ਲੁੱਕ ਤੋਂ ਨਜ਼ਰ ਆਈ। ਇਸ ਦੌਰਾਨ ਉਸ ਨੇ ਨੀਲੇ ਰੰਗ ਦੀ ਡਰੈੱਸ ਪਹਿਨ ਰੱਖੀ ਸੀ। ਉਸ ਤੋਂ ਇਲਾਵਾ ਸ਼੍ਰੀਦੇਵੀ ਦੀਆਂ ਬੇਟੀਆਂ ਜਾਹਨਵੀ ਤੇ ਖੁਸ਼ੀ ਕਪੂਰ ਵੀ ਨਜ਼ਰ ਆਈਆਂ। ਜਾਹਨਵੀ ਜਿਥੇ ਕਾਲੇ ਤੇ ਗ੍ਰੇਅ ਰੰਗ ਦੀ ਡਰੈੱਸ 'ਚ ਨਜ਼ਰ ਆਈ, ਉਥੇ ਛੋਟੀ ਭੈਣ ਖੁਸ਼ੀ ਗ੍ਰੇਅ ਰੰਗ ਦੀ ਸਪੋਰਟਸ ਡਰੈੱਸ 'ਚ ਨਜ਼ਰ ਆਈ।
ਇਸ ਤੋਂ ਇਲਾਵਾ ਸਲਮਾਨ ਤੇ ਮਲਾਇਕਾ ਅਰੋੜਾ ਸਮੇਤ ਕਈ ਸਿਤਾਰੇ ਨਜ਼ਰ ਆਏ। ਮਲਾਇਕਾ ਕਾਰਨਰ ਹਾਊਸ ਰੈਸਟੋਰੈਂਟ ਦੇ ਬਾਹਰ ਦਿਖੀ। ਸੋਹੇਲ ਖਾਨ ਤੇ ਉਸ ਦੀ ਮਾਂ ਸਲਮਾ, ਬਿਪਾਸ਼ਾ ਬਸੂ, ਕਰਨ ਸਿੰਘ ਗਰੋਵਰ, ਐਲੀ ਅਵਰਾਮ, ਡੇਜ਼ੀ ਸ਼ਾਹ, ਮਨੀਸ਼ ਪੌਲ, ਸ਼ਰਧਾ ਕਪੂਰ, ਸੋਨਾਕਸ਼ੀ ਸਿਨ੍ਹਾ, ਸ਼ਰੇਆ ਸਰਨ, ਗੋਵਿੰਦਾ ਤੇ ਉਨ੍ਹਾਂ ਦੀ ਪਤਨੀ ਸੁਨੀਤਾ, ਸਿੱਧੂ, ਫਰਾਹ ਖਾਨ, ਸੁਜ਼ੈਨ ਖਾਨ, ਅਦਿਤੀ ਗੋਵਿਤਰੀਕਰ ਸਮੇਤ ਕਈ ਬਾਲੀਵੁੱਡ ਸਿਤਾਰੇ ਦੇਖੇ ਗਏ।