ਮੁੰਬਈ(ਬਿਊਰੋ)- ਟੀ. ਵੀ. ਦੇ ਮਸ਼ਹੂਰ ਸੀਰੀਅਲ ‘ਦੇਵੋ ਕੇ ਦੋਵ ਮਹਾਦੇਵ’ ’ਚ ਪਾਰਵਤੀ ਦਾ ਕਿਰਦਾਰ ਨਿਭਾਉਣ ਵਾਲੀ ਸੋਨਾਰਿਕਾ ਭਦੌਰੀਆ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸੋਨਾਰਿਕਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸੋਨਾਰਿਕਾ ਨੇ ਕਈ ਵਾਰ ਆਪਣੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ।
ਸੋਨਾਰਿਕਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਇਨੀਂ ਦਿਨੀਂ ਉਹ ਇਤਿਹਾਸਿਕ ਸ਼ੋਅ 'ਪ੍ਰਿਥਵੀ ਵੱਲਭ' ’ਚ ਮੁੱਖ ਭੂਮਿਕਾ ਨਿਭਾ ਰਹੀ ਹੈ।
ਸੋਨਾਰਿਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਮੰਨਣਾ ਪਵੇਗਾ ਕਿ ਕਿਸੇ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਹੈ। ਸੋਨਾਰਿਕਾ ਹਿੰਦੀ ਟੀ.ਵੀ. ਸ਼ੋਅ ਦੇ ਨਾਲ ਸਾਊਥ ਦੀਆਂ ਫਿਲਮਾਂ ’ਚ ਵੀ ਆਪਣੀ ਕਿਸਮਤ ਅਜਮਾ ਚੁੱਕੀ ਹੈ।