FacebookTwitterg+Mail

'ਸੋਨ ਚਿੜਿਆ' ਦੀ ਟੀਮ ਨੇ ਬਿਨਾਂ ਧੋਤੇ ਕੱਪੜਿਆਂ 'ਚ ਕੀਤੀ ਫਿਲਮ ਦੀ ਸ਼ੂਟਿੰਗ

sonchiraiya
14 January, 2019 04:12:46 PM

ਮੁੰਬਈ(ਬਿਊਰੋ)— ਹਾਲ ਹੀ 'ਚ ਰਿਲੀਜ਼ ਹੋਏ 'ਸੋਨ ਚਿੜਿਆ' ਦੇ ਟਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ 'ਚ ਦਿਖਾਏ ਭਾਰਤ ਦਾ ਦੇਹਾਤੀ ਲੁੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਰਦਾਰ ਦੇ ਹਰ ਰੂਪ ਨੂੰ ਅਸਲ ਬਣਾਉਣ ਲਈ, ਫਿਲਮ ਦੀ ਪੂਰੀ ਸਟਾਰਕਾਸਟ ਨੇ ਸਿਰਫ ਇਕ ਪੋਸ਼ਾਕ ਨਾਲ ਫਿਲਮ ਦੀ ਪੂਰੀ ਸ਼ੂਟਿੰਗ ਨੂੰ ਅੰਜ਼ਾਮ ਦਿੱਤਾ ਹੈ। ਉਸ ਤੋਂ ਵੀ ਦਿਲਚਸਪ ਗੱਲ ਇਹ ਹੈ ਕਿ ਸਾਰੇ ਕੱਪੜਿਆਂ 'ਚ ਨਿਰੰਤਰਤਾ ਅਤੇ ਪ੍ਰਮਾਣਿਕਤਾ ਨੂੰ ਬਣਾਏ ਰੱਖਣ ਲਈ ਕੱਪੜੇ ਧੋਣ ਲਈ ਵੀ ਨਹੀਂ ਭੇਜੇ ਗਏ ਸਨ।
ਜਿਵੇਂ-ਜਿਵੇਂ ਫਿਲਮ ਅੱਗੇ ਵਧਦੀ ਗਈ, ਕੱਪੜੇ ਜ਼ਿਆਦਾ ਗੰਦੇ ਅਤੇ ਮੈਲੇ ਹੁੰਦੇ ਗਏ ਪਰ 'ਸੋਨ ਚਿੜਿਆ' ਦੀ ਟੀਮ ਇਕ ਹੀ ਪੋਸ਼ਾਕ ਦਾ ਇਸਤੇਮਾਲ ਕਰਨ ਲਈ ਬਹੁਤ ਉਤਸ਼ਾਹਿਤ ਸੀ, ਇਹ ਉਨ੍ਹਾਂ ਨੂੰ ਇਕ ਯਥਾਰਥਵਾਦੀ ਅਨੁਭਵ ਦੇ ਰਿਹਾ ਸੀ। ਫਿਲਮ 'ਚ ਇਹ ਤੁਹਾਨੂੰ ਯਥਾਰਥਵਾਦੀ ਅਹਿਸਾਸ ਦੇਵੇਗਾ ਅਤੇ 'ਸੋਨ ਚਿੜਿਆ' ਦੇ ਸਾਰੇ ਕਲਾਕਾਰਾਂ ਨੇ ਆਪਣੇ ਕਿਰਦਾਰਾਂ ਨੂੰ ਨਿਭਾਉਣ 'ਚ ਕੋਈ ਕਸਰ ਨਹੀਂ ਛੱਡੀ ਹੈ।
'ਸੋਨ ਚਿੜਿਆ' ਦੀ ਕਹਾਣੀ ਚੰਬਲ ਦੇ ਡਾਕੂਆਂ 'ਤੇ ਆਧਾਰਿਤ ਹੈ ਅਤੇ ਇਹ ਕ੍ਰਾਈਮ ਬੇਸਡ ਫਿਲਮ ਹੋਵੇਗੀ। ਇਸ ਫਿਲਮ 'ਚ ਸੁਸ਼ਾਤ ਸਿੰਘ ਰਾਜਪੂਤ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ 'ਚ ਭੂਮੀ ਪੇਂਡਨੇਕਰ, ਮਨੋਦ ਵਾਜਪਾਈ, ਰਣਵੀਰ ਸ਼ੋਰੇ ਅਤੇ ਆਸ਼ੂਤੋਸ਼ ਰਾਣਾ ਵਰਗੇ ਕਲਾਕਾਰ ਹਨ। ਅਭਿਸ਼ੇਕ ਚੌਬੇ ਦੁਆਰਾ ਨਿਰਦੇਸ਼ਿਤ 'ਸੋਨ ਚਿੜਿਆ' 'ਚ ਧਮਾਕੇਦਾਰ ਐਕਸ਼ਨ ਦੀ ਭਰਮਾਰ ਹੋਵੇਗੀ।


Tags: SonchiraiyaSushant Singh RajputBhumi PednekarManoj BajpaiAshutosh Rana

About The Author

manju bala

manju bala is content editor at Punjab Kesari