FacebookTwitterg+Mail

'ਸੋਨ ਚਿੜਿਆ' ਦੀ ਸ਼ੂਟਿੰਗ 'ਚ ਕਾਸਟ-ਕਰੂ ਤੋਂ ਵੀ ਜ਼ਿਆਦਾ ਸਨ ਬਾਡੀਗਾਰਡਸ

sonchiraiya
04 February, 2019 03:01:54 PM

ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਫਿਲਮ 'ਸੋਨ ਚਿੜਿਆ' ਕਾਫੀ ਸੁਰਖੀਆਂ 'ਚ ਬਣੀ ਹੋਈ ਹੈ। ਚੰਬਲ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਦਰਸ਼ਕ ਕਾਫੀ ਉਤਸ਼ਾਹਿਤ ਹਨ। ਜਦੋਂ ਤੋਂ ਫਿਲਮ ਦਾ ਟਰੇਲਰ ਆਇਆ ਹੈ ਉਦੋਂ ਤੋਂ ਫਿਲਮ ਪ੍ਰਤੀ ਦਰਸ਼ਕਾਂ ਦੀ ਬੇਸਵਰੀ ਵੱਧ ਗਈ ਹੈ। ਜਿਵੇਂ ਦੀ ਫਿਲਮ ਦੀ ਕਹਾਣੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੀ ਜਦੋਂ ਡਕੈਤਾਂ ਨੇ ਭਾਰਤ ਕਈ ਹਿੱਸਿਆਂ 'ਤੇ ਆਪਣਾ ਕਬਜ਼ਾ ਕੀਤਾ ਹੋਇਆ ਸੀ ਉਸ ਬਾਰੇ ਹੈ। ਡਕੈਤਾਂ ਦੀ ਇਹ ਦਹਿਸ਼ਤ ਅੱਜ ਵੀ ਲੋਕਾਂ ਦੇ ਦਿਲਾਂ 'ਚ ਹੈ ਅਤੇ ਅੱਜ ਵੀ ਕਈ ਥਾਵਾਂ 'ਤੇ ਡਕੈਤਾਂ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਦੇ ਚਲਦੇ ਜਦੋਂ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਉਦੋ ਵੀ ਫਿਲਮ ਦੇ ਕਾਸਟ ਅਤੇ ਕਰੂ ਦੀ ਸੁਰੱਖਿਆ ਅਹਿਮ ਰੱਖੀ ਗਈ ਸੀ। ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾਵਾਂ ਨੇ ਇਸ ਦੀ ਪੂਰੀ ਖਬਰਦਾਰੀ ਲੈਂਦੇ ਹੋਏ ਆਨ ਲੋਕੇਸ਼ਨ 'ਤੇ ਬਾਡੀਗਾਰਡਸ ਦੀ ਪੂਰੀ ਫੌਜ ਹੀ ਤਾਇਨਾਤ ਕੀਤੀ ਹੋਈ ਸੀ।
ਫਿਲਮ 'ਚ ਜਿੰਨੀ ਕਾਸਟ ਹੈ ਅਤੇ ਕਾਸਟ ਨਾਲ ਜੋ ਕਰੂ ਹੈ ਉਨ੍ਹਾਂ ਮੁਕਾਬਲੇ ਦੁੱਗਣੀ ਗਿਣਤੀ ਸੁਰੱਖਿਆ 'ਚ ਲੱਗੇ ਬਾਡੀਗਾਰਡਸ ਦੀ ਸੀ। 'ਸੋਨ ਚਿੜਿਆ' ਦੀ ਕਹਾਣੀ ਚੰਬਲ ਦੇ ਡਾਕੂਆਂ 'ਤੇ ਆਧਾਰਿਤ ਹੈ ਅਤੇ ਇਹ ਕ੍ਰਾਈਮ ਬੇਸਡ ਫਿਲਮ ਹੋਵੇਗੀ। ਇੰਨਾ ਹੀ ਨਹੀਂ, ਇੱਥੇ ਸੱਤਾ ਹਾਸਿਲ ਕਰਨ ਲਈ ਕਈ ਗਰੋਹ ਸੰਘਰਸ਼ ਦੀ ਲੜਾਈ ਲੜਦੇ ਹੋਏ ਨਜ਼ਰ ਆਉਣਗੇ। ਇਸ ਫਿਲਮ 'ਚ ਸੁਸ਼ਾਤ ਸਿੰਘ ਰਾਜਪੂਤ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ 'ਚ ਭੂਮੀ ਪੇਂਡਨੇਕਰ, ਮਨੋਜ ਵਾਜਪਾਈ, ਰਣਵੀਰ ਸ਼ੋਰੇ ਅਤੇ ਆਸ਼ੂਤੋਸ਼ ਰਾਣਾ ਵਰਗੇ ਕਲਾਕਾਰ ਹਨ। ਅਭਿਸ਼ੇਕ ਚੌਬੇ ਦੁਆਰਾ ਨਿਰਦੇਸ਼ਿਤ 'ਸੋਨ ਚਿੜਿਆ' 'ਚ ਧਮਾਕੇਦਾਰ ਐਕਸ਼ਨ ਦੀ ਭਰਮਾਰ ਹੋਵੇਗੀ। ਇਹ ਫਿਲਮ 1 ਮਾਰਚ 2019 ਨੂੰ  ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।


Tags: SonchiraiyaSushant Singh RajputBhumi PednekarAshutosh RanaManoj Bajpai

About The Author

manju bala

manju bala is content editor at Punjab Kesari