FacebookTwitterg+Mail

ਚੰਬਲ 'ਚ ਡਾਕੂ ਬਣੇ ਸੁਸ਼ਾਂਤ, ਰਿਲੀਜ਼ ਹੋਇਆ 'ਸੋਨ ਚਿੜੀਆ' ਦਾ ਟਰੇਲਰ

sonchiriya
07 January, 2019 02:31:59 PM

ਮੁੰਬਈ(ਬਿਊਰੋ)— ਸੁਸ਼ਾਂਤ ਸਿੰਘ ਰਾਜਪੂਤ ਅਤੇ ਭੂਮੀ ਪੇਂਡਨੇਕਰ ਦੀ ਫਿਲਮ 'ਸੋਨ ਚਿੜੀਆ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ 'ਚ ਭੂਮੀ ਪੇਂਡਨੇਕਰ, ਸੁਸ਼ਾਂਤ ਸਿੰਘ ਰਾਜਪੂਤ, ਮਨੋਜ ਵਾਜਪਾਈ ਚੰਬਲ ਦੇ ਬਾਗੀਆਂ ਦੇ ਰੋਲ 'ਚ ਨਜ਼ਰ ਆਉਣਗੇ। ਇਹ ਫਿਲਮ 8 ਫਰਵਰੀ 2019 ਨੂੰ ਰਿਲੀਜ਼ ਹੋ ਰਹੀ ਹੈ। ਲੱਗਭਗ 2 ਮਿੰਟ 43 ਸੈਕਿੰਡ ਦੇ ਇਸ ਟਰੇਲਰ 'ਚ ਚੰਬਲ ਦੀ ਕਹਾਣੀ ਦਿਖਾਈ ਗਈ ਹੈ। ਇਸ ਫਿਲਮ ਦੇ ਡਾਈਲੌਗ ਲੋਕਾਂ ਨੂੰ ਕੀਲ ਕੇ ਰੱਖ ਦਿੰਦੇ ਹਨ। ਇਸ ਫਿਲਮ 'ਚ ਚੰਬਲ ਦੀ ਬੋਲੀ ਦੀ ਹੀ ਵਰਤੋਂ ਕੀਤੀ ਗਈ ਹੈ ਜਿਹੜੀ ਕਿ ਅਸਲ ਕਹਾਣੀ ਨੂੰ ਬਿਆਨ ਕਰਦੀ ਹੈ।

'ਸੋਨ ਚਿੜੀਆ' ਵਿਚ ਆਸ਼ੂਤੋਸ਼ ਰਾਣਾ ਪੁਲਸ ਇੰਸਪੈਕਟਰ ਦੇ ਰੋਲ 'ਚ ਹਨ। ਫਿਲਮ ਐਕਸ਼ਨ ਨਾਲ ਭਰਪੂਰ ਹੈ। ਇਸ ਫਿਲਮ ਦਾ ਟੀਜ਼ਰ ਪਿੱਛਲੇ ਮਹੀਨੇ ਰਿਲੀਜ਼ ਹੋਇਆ ਸੀ। ਫਿਲਮ ਦੀ ਰਿਲੀਜ਼ਿੰਗ ਦੀ ਗੱਲ ਕਰੀਏ ਤਾਂ ਫਿਲਮ ਅਗਲੇ ਸਾਲ ਫਰਵਰੀ 'ਚ ਰਿਲੀਜ਼ ਹੋਣ ਵਾਲੀ ਹੈ, ਜਿਸ ਦੀ ਤਾਰੀਖ ਦਾ ਹਾਲੇ ਤੱਕ ਐਲਾਨ ਨਹੀਂ ਹੋਇਆ ਹੈ।


Tags: SonchiriyaTrailerSushant Singh RajputBhumi PednekarAbhishek Chaubey

About The Author

manju bala

manju bala is content editor at Punjab Kesari