FacebookTwitterg+Mail

ਆਲੀਆ ਭੱਟ ਦੀ ਮਾਂ ਨਾਲ ਸੈੱਟ 'ਤੇ ਹੋਈ ਸੀ ਰੇਪ ਦੀ ਕੋਸ਼ਿਸ਼, ਪਹਿਲੀ ਵਾਰ #MeToo 'ਤੇ ਤੋੜੀ ਚੁੱਪੀ

soni razdan
24 October, 2018 11:23:33 AM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਮੀਟੂ ਮੁਹਿੰਮ 'ਚ ਹੁਣ ਇਕ ਹੋਰ ਮਸ਼ਹੂਰ ਨਾਂ ਜੁੜ ਗਿਆ ਹੈ। ਇਸ ਮੁਹਿੰਮ ਦੇ ਚੱਲਦੇ ਖੁਦ ਪੇਸ਼ੇ ਤੋਂ ਇਕ ਅਭਿਨੇਤਰੀ ਰਹੀ ਅਤੇ ਆਲੀਆ ਭੱਟ ਦੀ ਮਾਂ ਨੇ ਆਪਣੇ ਨਾਲ ਹੋਏ ਸ਼ੋਸ਼ਣ ਨੂੰ ਲੈ ਕੇ ਆਵਾਜ਼ ਉਠਾਈ ਹੈ। ਸੋਨੀ ਰਾਜ਼ਦਾਨ ਨੇ ਖੁਲਾਸਾ ਕੀਤਾ ਹੈ ਕਿ ਇਕ ਵਾਰ ਇਕ ਸ਼ਖਸ ਨੇ ਉਨ੍ਹਾਂ ਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਉਹ ਇਸ ਨੂੰ ਲੈ ਕੇ ਕੁਝ ਨਹੀਂ ਬੋਲ ਸਕੀ। ਸੋਨੀ ਰਾਜ਼ਦਾਨ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਕਿਹਾ, ''ਮੇਰੇ ਨਾਲ ਇਕ ਵਾਰ ਅਜਿਹਾ ਹੀ ਇਕ ਹਾਦਸਾ ਹੋਣ ਵਾਲਾ ਸੀ। ਮੈਂ ਸ਼ੂਟ 'ਤੇ ਸੀ ਅਤੇ ਇਕ ਸ਼ਖਸ ਨੇ ਮੇਰਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਬਚ ਗਈ।''

Punjabi Bollywood Tadka

ਸੋਨੀ ਰਾਜ਼ਦਾਨ ਨੇ ਅੱਗੇ ਕਿਹਾ, ''ਮੈਂ ਇਸ ਬਾਰੇ 'ਚ ਅੱਜ ਤੋਂ ਪਹਿਲਾਂ ਇਸ ਬਾਰੇ ਕੁਝ ਨਹੀਂ ਕਿਹਾ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਸ ਸ਼ਖਸ ਦਾ ਪਰਿਵਾਰ ਇਹ ਸਭ ਕੁਝ ਸਹਿਨ ਕਰੇ। ਇਹ ਸੁਣਨ 'ਚ ਥੋੜ੍ਹਾ ਅਜੀਬ ਲੱਗ ਸਕਦਾ ਹੈ ਪਰ ਉਸ ਦਾ ਪਰਿਵਾਰ ਸੀ ਛੋਟੇ-ਛੋਟੇ ਬੱਚੇ ਸਨ ਅਤੇ ਉਨ੍ਹਾਂ ਸਭ ਨੂੰ ਵੀ ਉਸ ਦੀ ਇਸ ਗਲਤੀ ਦੀ ਸਜ਼ਾ ਭੁਗਤਨੀ ਪੈਂਦੀ। ਇਸ ਦੇ ਨਾਲ ਹੀ ਉਸ ਦੌਰ ਦਾ ਮਾਹੌਲ ਅਜਿਹਾ ਸੀ ਜਦੋਂ ਦਿਲ 'ਚ ਕਈ ਤਰ੍ਹਾਂ ਦਾ ਖਿਆਲ ਹੁੰਦੇ ਹਨ ਕਿ ਕੋਈ ਸਾਨੂੰ ਸਮਝ ਪਾਵੇਗਾ ਜਾਂ ਨਹੀਂ? ਕੀ ਕੋਈ ਸਾਡੇ 'ਤੇ ਵਿਸ਼ਵਾਸ ਕਰੇਗਾ? ਸਭ ਤੋਂ ਅਹਿਮ ਕਿ ਕੀ ਕੋਈ ਐਕਸ਼ਨ ਲਿਆ ਜਾਵੇਗਾ ਜਾਂ ਨਹੀਂ।'' ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਅੱਜ ਅਜਿਹਾ ਕੁਝ ਹੁੰਦਾ ਹੈ ਤਾਂ ਯਕੀਨਨ ਮੇਰਾ ਸਟੈੱਪ ਕੁਝ ਹੋਰ ਹੀ ਹੁੰਦਾ। ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਸ਼ਾਇਦ ਆਪਣੀ ਸ਼ਿਕਾਇਤ ਦਰਜ ਕਰਵਾਉਂਦੀ।

Punjabi Bollywood Tadka
ਆਲੋਕ ਨਾਥ 'ਤੇ ਵੀ ਦਿੱਤਾ ਬਿਆਨ
ਸੋਨੀ ਰਾਜ਼ਦਾਨ ਨੇ ਐਕਟਰ ਆਲੋਕ ਨਾਥ ਨੂੰ ਲੈ ਕੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੋਨੀ ਨੇ ਕਿਹਾ ਕਿ ਆਲੋਕ ਨਾਥ ਬਾਰੇ 'ਚ ਦਬੀ ਹੋਈ ਆਵਾਜ਼ 'ਚ ਸਾਰਿਆ ਨੂੰ ਪਤਾ ਹੈ ਕਿ ਉਹ ਸ਼ਰਾਬ ਪੀਣ ਤੋਂ ਬਾਅਦ ਕੁਝ ਹੋਰ ਹੀ ਬਣ ਜਾਂਦੇ ਹਨ। ਉਨ੍ਹਾਂ ਨੇ ਮੇਰੇ ਨਾਲ ਕਦੇ ਕੁਝ ਕੀਤਾ ਤਾਂ ਨਹੀਂ ਪਰ ਉਨ੍ਹਾਂ ਦੀਆਂ ਅੱਖਾਂ ਕਾਫੀ ਕੁਝ ਕਹਿ ਦਿੰਦੀਆਂ ਹਨ। ਸੋਨੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਵਿਨਤਾ ਨੰਦਾ ਦੇ ਪੋਸਟ ਨੂੰ ਪੜ੍ਹਿਆ ਤਾਂ ਉਹ ਹੈਰਾਨ ਹੋ ਗਈ। ਉਨ੍ਹਾਂ ਨੇ ਕਿਹਾ ਕਿ ਆਲੋਕ ਨੂੰ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰਦੇ ਹੋਏ ਵਿਨਤਾ ਤੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ।


Tags: MeTooAlia BhattMotherSoni RazdanSexual HarassmentStatement

Edited By

Chanda Verma

Chanda Verma is News Editor at Jagbani.