FacebookTwitterg+Mail

ਪਾਲੀਵੁੱਡ ਦੀ ਸੋਨੀਆ ਮਾਨ ਦਾ ਬਾਲੀਵੁੱਡ 'ਚ ਡੈਬਿਊ

sonia maan bollywood movie
16 July, 2019 09:25:36 PM

ਜਲੰਧਰ(ਬਿਊਰੋ)- ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਤੇ ਮਾਡਲ ਸੋਨੀਆ ਮਾਨ ਦੇ ਬਾਲੀਵੁੱਡ 'ਚ ਡੈਬਿਊ ਕਰਨ ਦੀਆਂ ਖਬਰਾਂ ਖੂਬ ਸੁਣਨ ਨੂੰ ਮਿਲ ਰਹੀਆਂ ਸਨ ਤੇ ਹੁਣ ਸੋਨੀਆ ਮਾਨ ਦੀ ਬਾਲੀਵੁੱਡ ਫਿਲਮ ਦਾ ਟੀਜ਼ਰ ਆਊਟ ਹੋ ਚੁੱਕਾ ਹੈ। ਸੋਨੀਆ ਮਾਨ ਦੀ ਇਸ ਬਾਲੀਵੁੱਡ ਫਿਲਮ ਦਾ ਨਾਂ ਹੈ 'ਹੈਪੀ ਹਾਰਡੀ ਐਂਡ ਹੀਰ'। ਹਿਮੇਸ਼ ਰੇਸ਼ੱਮੀਆ ਦੇ ਆਪੋਜ਼ਿਟ ਇਸ ਫਿਲਮ 'ਚ ਸੋਨੀਆ ਮਾਨ ਲੀਡ ਕਿਰਦਾਰ 'ਚ ਨਜ਼ਰ ਆ ਰਹੀ ਹੈ। ਹਿਮੇਸ਼ ਰੇਸ਼ੱਮੀਆ ਦੀ ਦੋਹਰੀ ਭੂਮਿਕਾ ਵਾਲੀ ਇਹ ਫਿਲਮ ਰੋਮਾਂਟਿਕ ਲਵ ਸਟੋਰੀ ਹੈ। 


ਦੱਸਣਯੋਗ ਹੈ ਕਿ ਇਸ ਫਿਲਮ ਨੂੰ ਰਾਕਾ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਹਿਮੇਸ਼ ਰੇਸ਼ੱਮੀਆ ਨੇ ਖੁਦ ਲਿਖੀ ਹੈ। ਫਿਲਮ 'ਚ ਹਿਮੇਸ਼ ਰੇਸ਼ੱਮੀਆ, ਸੋਨੀਆ ਮਾਨ, ਨਰੇਸ਼ ਸੂਰੀ, ਮਨਮੀਤ ਸਿੰਘ, ਦੀਪ ਮਨਦੀਪ, ਅਸ਼ਵਨੀ ਧਾਰ ਤੇ ਹੋਰ ਕਈ ਨਾਮੀਂ ਕਲਾਕਾਰਾਂ ਨੇ ਫਿਲਮ 'ਚ ਕੰਮ ਕੀਤਾ ਹੈ। ਇਸ ਫਿਲਮ ਨੂੰ ਦੀਪਸ਼ਿਖਾ ਦੇਸ਼ਮੁੱਖ ਤੇ ਸਵਿਤਾ ਮਾਣਕਚੰਦ ਨੇ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਨੂੰ ਸਤੰਬਰ ਮਹੀਨੇ ਰਿਲੀਜ਼ ਕੀਤਾ ਜਾ ਸਕਦਾ ਹੈ। 


Tags: Sonia MaanPunjabi ActressBollywood MovieHappy Hardy And HeerBollywood Update

Edited By

Lakhan

Lakhan is News Editor at Jagbani.