FacebookTwitterg+Mail

ਸੋਨੀਆ ਮਾਨ ਜਲਦ ਸਕ੍ਰੀਨ ਸ਼ੇਅਰ ਕਰੇਗੀ ਰਿਤਿਕ ਰੋਸ਼ਨ ਨਾਲ!

sonia mann
04 March, 2017 09:35:21 AM
ਜਲੰਧਰ— ਪੰਜਾਬੀ ਫ਼ਿਲਮ ਇੰਡਸਟਰੀ ਦੀ ਅਭਿਨੇਤਰੀ ਸੋਨੀਆ ਮਾਨ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਤਿਕ ਰੌਸ਼ਨ ਨਾਲ ਜਲਦੀ ਹੀ ਫ਼ਿਲਮ ਸਕਰੀਨ 'ਤੇ ਨਜ਼ਰ ਆਵੇਗੀ। ਸੋਨੀਆ ਨੇ ਹਾਲ ਹੀ 'ਚ ਰਿਤਿਕ ਰੌਸ਼ਨ ਨਾਲ ਇਸ ਮਰਾਠੀ ਫ਼ਿਲਮ ਦੀ ਸ਼ੂਟਿੰਗ ਕੀਤੀ ਹੈ। ਆਪਣੀ ਇਸ ਬਿੱਗ ਬਰੇਕ ਨੂੰ ਲੈ ਕੇ ਬੇਹੱਦ ਖੁਸ਼ ਨਜ਼ਰ ਆ ਰਹੀ ਸੋਨੀਆ ਇਸ ਫ਼ਿਲਮ Hrudayantar 'ਚ ਰਿਤਿਕ ਦੀ ਸ਼ੂਟਿੰਗ ਕਰਦੀ ਨਜ਼ਰ ਆਵੇਗੀ। ਬੱਚਿਆਂ ਦੀ ਇਸ ਮਰਾਠੀ ਫ਼ਿਲਮ 'ਚ ਰਿਤਿਕ ਰੌਸ਼ਨ ਮਹਿਮਾਨ ਭੂਮਿਕਾ ਨਿਭਾਅ ਰਿਹਾ ਹੈ। ਇਸ ਫ਼ਿਲਮ 'ਚ ਰਿਤਿਕ ਰੌਸ਼ਨ ਨੂੰ ਇਕ ਹੀਰੋਇਨ ਨਾਲ ਫ਼ਿਲਮ ਦੀ ਸ਼ੂਟਿੰਗ ਕਰਦਿਆਂ ਦਿਖਾਇਆ ਗਿਆ ਹੈ। ਸੋਨੀਆ ਫ਼ਿਲਮ 'ਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਰਿਤਿਕ ਰੌਸ਼ਨ ਦੀ ਹੀਰੋਇਨ ਵਜੋਂ ਨਜ਼ਰ ਆਵੇਗੀ।ਸੋਨੀਆ ਮਾਨ ਜਦੋਂਕਿ ਪੰਜਾਬੀ ਫ਼ਿਲਮ 'ਮੋਟਰ ਮਿੱਤਰਾਂ ਦੀ' 'ਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਹ '25 ਕਿੱਲੇ', 'ਮੇਰੇ ਯਾਰ ਕਮੀਨੇ' ਸਮੇਤ ਪੰਜਾਬੀ ਫ਼ਿਲਮ 'ਹਾਣੀ' 'ਚ ਨਜ਼ਰ ਆ ਚੁੱਕੀ ਹੈ। ਸੋਨੀਆ ਇਸ ਫ਼ਿਲਮ ਦੇ ਨਾਲ ਨਾਲ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਵੀ ਨਜ਼ਰ ਆ ਰਹੀ ਹੈ।

Tags: Sonia MannHrudayantarHrithik Roshanਸੋਨੀਆ ਮਾਨਰਿਤਿਕ ਰੌਸ਼ਨ