FacebookTwitterg+Mail

100 ਕਰੋੜ ਕਲੱਬ 'ਚ ਸ਼ਾਮਲ ਹੋਣ ਵਾਲੀ ਸਾਲ ਦੀ ਦੂਜੀ ਫਿਲਮ ਬਣੀ 'ਸੋਨੂੰ ਕੇ ਟੀਟੂ ਕੀ ਸਵੀਟੀ'

sonu ke titu ki sweety crossed 100 crore mark at box office
21 March, 2018 08:30:43 PM

ਮੁੰਬਈ (ਬਿਊਰੋ)— 'ਸੋਨੂੰ ਕੇ ਟੀਟੂ ਕੀ ਸਵੀਟੀ' ਸਾਲ 2018 ਦੀ ਦੂਜੀ 100 ਕਰੋੜ ਕਲੱਬ 'ਚ ਸ਼ਾਮਲ ਹੋਣ ਵਾਲੀ ਬਾਲੀਵੁੱਡ ਫਿਲਮ ਬਣ ਗਈ ਹੈ। 'ਪਦਮਾਵਤ' ਤੋਂ ਬਾਅਦ ਇਸ ਫਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਕੋਈ ਵੱਡਾ ਸਟਾਰ ਫਿਲਮ 'ਚ ਨਾ ਹੋਣ ਦੇ ਬਾਵਜੂਦ ਇਸ ਫਿਲਮ ਨੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ।

 

Truly UNSTOPPABLE... 💯 cr and counting... #SonuKeTituKiSweety marches into ₹ 100 cr Club... SECOND FILM to cross ₹ 100...

Posted by Taran Adarsh on Tuesday, March 20, 2018

23 ਫਰਵਰੀ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਹੁਣ ਤਕ 100.88 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਟਰੈਂਡ ਐਨਾਲਿਸਟ ਤਰਣ ਆਦਰਸ਼ ਮੁਤਾਬਕ ਫਿਲਮ ਨੇ ਸੋਮਵਾਰ ਨੂੰ 76 ਲੱਖ ਰੁਪਏ ਦੀ ਕਮਾਈ ਕਰਦਿਆਂ 100 ਕਰੋੜ ਕਲੱਬ 'ਚ ਐਂਟਰੀ ਕੀਤੀ, ਜਦਕਿ ਮੰਗਲਵਾਰ ਨੂੰ ਫਿਲਮ ਨੇ 78 ਲੱਖ ਰੁਪਏ ਦੀ ਕਮਾਈ ਕੀਤੀ। ਸਾਲ 2018 'ਚ 'ਪੈਡਮੈਨ' 78.95 ਕਰੋੜ ਰੁਪਏ ਦੀ ਕਮਾਈ ਨਾਲ ਤੀਜੇ ਨੰਬਰ 'ਤੇ ਹੈ।

 

#SonuKeTituKiSweety continues to score... [Week 4] Fri 1.27 cr, Sat 2.11 cr, Sun 2.32 cr, Mon 76 lakhs, Tue 78 lakhs. Total: ₹ 100.88 cr. India biz... #SKTKS

Posted by Taran Adarsh on Wednesday, March 21, 2018

ਤਰਣ ਆਦਰਸ਼ ਨੇ ਦੱਸਿਆ ਕਿ ਚੌਥੇ ਹਫਤੇ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਫਿਲਮ ਨੇ 1.27 ਕਰੋੜ, ਸ਼ਨੀਵਾਰ ਨੂੰ 2.11 ਕਰੋੜ, ਐਤਵਾਰ ਨੂੰ 2.32 ਕਰੋੜ, ਸੋਮਵਾਰ ਨੂੰ 76 ਲੱਖ ਤੇ ਮੰਗਲਵਾਰ ਨੂੰ 78 ਲੱਖ ਰੁਪਏ ਦੀ ਕਮਾਈ ਕੀਤੀ। 'ਸੋਨੂੰ ਕੇ ਟੀਟੂ ਕੀ ਸਵੀਟੀ' ਨੂੰ 'ਪਿਆਰ ਕਾ ਪੰਚਨਾਮਾ' ਫਿਲਮ ਦੇ ਡਾਇਰੈਕਟਰ ਲਵ ਰੰਜਨ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਨੁਸਰਤ ਭਰੂਚਾ, ਕਾਰਤਿਕ ਆਰੀਅਨ, ਸੰਨੀ ਸਿੰਘ, ਅਲੋਕ ਨਾਥ ਤੇ ਵਰਿੰਦਰ ਸਕਸੈਨਾ ਮੁੱਖ ਭੂਮਿਕਾ 'ਚ ਹਨ।


Tags: Sonu Ke Titu Ki Sweety Kartik Aryan Nushrat Bharucha Sunny Singh

Edited By

Rahul Singh

Rahul Singh is News Editor at Jagbani.