ਮੁੰਬਈ (ਬਿਊਰੋ)— 12 ਮਾਰਚ ਸੋਮਵਾਰ ਸ਼ਾਮ ਨੂੰ ਮੁੰਬਈ ਵਿਖੇ ਫਿਲਮ 'ਸੋਨੂੰ ਕੀ ਸਵੀਟੀ' ਦੀ ਸ਼ਾਨਦਾਰ ਪਾਰਟੀ ਰੱਖੀ ਗਈ, ਜਿਥੇ ਫਿਲਮ ਦੀ ਪੂਰੀ ਟੀਮ ਨੇ ਖੂਬ ਇੰਜੁਆਏ ਕੀਤਾ। ਇਸ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਪੁੱਜੀਆਂ।

ਪਾਰਟੀ 'ਚ ਭੂਸ਼ਣ ਕੁਮਾਰ, ਸਨੀ ਸਿੰਘ, ਨੁਸਰਤ ਭਰੂਚਾ, ਓਮਕਾਰ ਕਪੂਰ, ਕਾਰਤਿਕ ਆਰਿਅਨ, ਅਨੂ ਮਲਿਕ ਤੇ ਸੋਨਾਲੀ ਸਹਿਗਲ ਸਮੇਤ ਹੋਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ।

ਇਸ ਪਾਰਟੀ 'ਚ ਗੁਲਸ਼ਨ ਕੁਮਾਰ ਦੀ ਨੂੰਹ ਦਿਵਿਆ ਖੋਸਲਾ ਕੁਮਾਰ ਵੀ ਕਾਫੀ ਗਲੈਮਰ ਅੰਦਾਜ਼ 'ਚ ਨਜ਼ਰ ਆਈ।

ਦੱਸ ਦੇਈਏ ਕਿ ਬਾਕਸ ਆਫਿਸ 'ਤੇ ਰੋਮਾਂਟਿਕ ਕਾਮੇਡੀ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' ਦੀ ਰਿਕਾਰਡ ਤੋੜ ਕਮਾਈ ਜਾਰੀ ਹੈ।

ਬਾਕਸ ਆਫਿਸ 'ਤੇ ਉਮੀਦ ਤੋਂ ਜ਼ਿਆਦਾ ਕਾਰੋਬਾਰ ਕਰਨ ਵਾਲੀ ਇਹ ਫਿਲਮ ਸਾਲ ਦੀ ਦੂਜੀ ਬਲਾਕਬਸਟਰ ਹਿੱਟ ਸਾਬਤ ਹੋ ਚੁੱਕੀ ਹੈ।

ਦੱਸਣਯੋਗ ਹੈ ਕਿ ਲਵ ਰੰਜਨ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 'ਚ ਨੂਰਸਤ ਬਰੂਚਾ, ਕਾਰਤਿਕ ਆਰਯਨ, ਸਨੀ ਸਿੰਘ, ਅਲੋਕ ਨਾਥ ਅਤੇ ਵਰਿੰਦਰ ਸਕਸੈਨਾ ਵਰਗੇ ਸਿਤਾਰੇ ਮੁੱਖ ਭੂਮਿਕਾ 'ਚ ਨਜ਼ਰ ਆਏ।

ਇਸ ਫਿਲਮ ਨੂੰ ਭਾਰਤ 'ਚ 1,650 ਅਤੇ ਵਿਦੇਸ਼ਾਂ 'ਚ 275 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ।

Huma Qureshi

Sonali Seygal

Nushrat

Sunny Singh