FacebookTwitterg+Mail

ਮੈਂ ਪਾਕਿਸਤਾਨ ’ਚ ਪੈਦਾ ਹੁੰਦਾ ਤਾਂ ਚੰਗਾ ਸੀ : ਸੋਨੂੰ ਨਿਗਮ

sonu nigam
19 December, 2018 04:22:33 PM

ਮੁੰਬਈ(ਬਿਊਰੋ)— ਗਾਇਕ ਸੋਨੂੰ ਨਿਗਮ ਨੇ ਮਿਊਜ਼ਿਕ ਇੰਡਸਟਰੀ 'ਚ ਕੰਮ ਦੇ ਤੌਰ ਤਰੀਕਿਆਂ ਬਾਰੇ ਸਵਾਲ ਖੜ੍ਹੇ ਕਰਦਿਆਂ ਵਿਵਾਦਤ ਬਿਆਨ ਦਿੱਤਾ ਹੈ। ਇਕ ਇੰਟਰਵਿਉ ਦੌਰਾਨ ਗੱਲਬਾਤ ਕਰਦਿਆਂ ਸੋਨੂੰ ਨਿਗਮ ਨੇ ਕਿਹਾ ਕਿ ਗੀਤ ਗਾਉਣ ਲਈ ਮਿਊਜ਼ਿਕ ਕੰਪਨੀਆਂ ਨੂੰ ਪੈਸੇ ਦੇਣੇ ਪੈਂਦੇ ਹਨ, ਜਦਕਿ ਦੂਜੇ ਦੇਸ਼ਾਂ 'ਚ ਅਜਿਹਾ ਨਹੀਂ। ਉਸ ਨੇ ਕਿਹਾ ਕਿ ਜੇ ਮੈਂ ਪਾਕਿਸਤਾਨ 'ਚ ਪੈਦਾ ਹੋਇਆ ਹੁੰਦਾ ਤਾਂ ਉੱਥੇ ਕੰਮ ਦੇ ਕਈ ਆਫਰ ਮਿਲ ਰਹੇ ਹੁੰਦੇ। ਉਸ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਉਸ ਦੀ ਖਿਚਾਈ ਕਰ ਰਹੇ ਹਨ। ਕੁਝ ਲੋਕਾਂ ਨੇ ਤਾਂ ਉਸ ਨੂੰ ਦੇਸ਼ ਛੱਡਣ ਦੀ ਸਲਾਹ ਦੇ ਦਿੱਤੀ ਹੈ।
ਸੋਨੂੰ ਨੇ ਕਿਹਾ ਕਿ ਕਦੀ-ਕਦੀ ਉਸ ਨੂੰ ਲੱਗਦਾ ਹੈ ਕਿ ਜੇ ਉਹ ਪਾਕਿਸਤਾਨ 'ਚ ਹੋਇਆ ਹੁੰਦਾ ਤਾਂ ਭਾਰਤ ਨਾਲੋਂ ਵਧੀਆ ਕੰਮ ਮਿਲ ਰਿਹਾ ਹੁੰਦਾ ਕਿਉਂਕਿ ਫਿਲਹਾਲ ਭਾਰਤੀ ਗਾਇਕ ਮਿਊਜ਼ਿਕ ਕੰਪਨੀਆਂ ਨੂੰ ਸ਼ੋਅ ਲਈ ਪੈਸੇ ਦੇ ਰਹੇ ਹਨ। ਜੇ ਪੈਸੇ ਨਾ ਦਿੱਤੇ ਜਾਣ ਤਾਂ ਗਾਇਕ ਦਾ ਗੀਤ ਨਹੀਂ ਚੱਲਦਾ ਤੇ ਨਾ ਹੀ ਗੀਤ ਮਿਲਦਾ ਹੈ। ਉਸ ਦੇ ਇਸ ਬਿਆਨ ਤੋਂ ਸੋਸ਼ਲ ਮੀਡੀਆ 'ਤੇ ਲੋਕ ਕਾਫੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।
ਸੋਨੂੰ ਨੇ ਪਾਕਿਸਤਾਨੀ ਗਾਇਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਤਿਫ ਅਸਲਮ ਉਸ ਦੇ ਛੋਟੇ ਭਰਾ ਵਰਗਾ ਹੈ। ਬਹੁਤ ਵਧੀਆ ਗਾਉਂਦਾ ਹੈ ਪਰ ਉਸ ਨੂੰ ਪੈਸੇ ਨਹੀਂ ਦੇਣੇ ਪੈਂਦੇ। ਇਵੇਂ ਹੀ ਰਾਹਤ ਅਲੀ ਨੂੰ ਵੀ ਕੋਈ ਪੈਸੇ ਦੇਣ ਲਈ ਨਹੀਂ ਕਹਿੰਦਾ ਪਰ ਸਿਰਫ ਭਾਰਤੀ ਗਾਇਕਾਂ ਨੂੰ ਹੀ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ। ਉਸ ਨੇ ਅਜਿਹੇ ਲੋਕਾਂ ਦੇ ਨਾਂ ਗਿਣਵਾਉਣ ਦਾ ਵੀ ਦਾਅਵਾ ਕੀਤਾ। ਉਸ ਨੇ ਦੱਸਿਆ ਕਿ ਮਿਊਜ਼ਿਕ ਕੰਪਨੀਆਂ ਨੇ ਲੀਗਲ ਕਾਨਟ੍ਰੈਕਟ ਕੀਤੇ ਹੋਏ ਹਨ। ਇਸੇ ਕਾਰਨ ਉਸ ਨੂੰ ਲੱਗਦਾ ਹੈ ਕਿ ਕਾਸ਼ ਉਹ ਪਾਕਿਸਤਾਨ 'ਚ ਪੈਦਾ ਹੋਇਆ ਹੁੰਦਾ।


Tags: Sonu NigamPakistanMusic Companies

About The Author

manju bala

manju bala is content editor at Punjab Kesari