FacebookTwitterg+Mail

2 ਦਿਨਾਂ ਬਾਅਦ ਆਈ. ਸੀ. ਯੂ. 'ਚੋਂ ਡਿਸਚਾਰਜ ਹੋਏ ਸੋਨੂੰ ਨਿਗਮ

sonu nigam
06 February, 2019 12:59:57 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਅਕਸਰ ਹੀ ਆਪਣੇ ਗੀਤਾਂ, ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਬੀਤੇ ਦਿਨੀਂ ਉਨ੍ਹਾਂ ਨੂੰ ਆਈ. ਸੀ. ਯੂ. 'ਚ ਭਰਤੀ ਕਰਵਾਇਆ ਗਿਆ ਸੀ। ਦੱਸ ਦਈਏ ਕਿ ਸੋਨੂੰ ਨਿਗਮ ਨੂੰ ਹਸਪਤਾਲ ਉਦੋਂ ਲੈ ਕੇ ਜਾਣਾ ਪਿਆ ਜਦੋਂ ਉਨ੍ਹਾਂ ਨੂੰ ਸਕਿਨ ਇਨਫੈਕਸ਼ਨ (ਚਮੜੀ) ਦੀ ਸ਼ਿਕਾਇਤ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਚੰਗੇ ਇਲਾਜ ਲਈ ਹਸਪਤਾਲ ਅਥਾਰਿਟੀਜ਼ ਨੇ ਆਈ. ਸੀ. ਯੂ. 'ਚ ਦਾਖਲ ਕਰਵਾਇਆ। ਖਬਰਾਂ ਮੁਤਾਬਕ, ਇਹ ਸਭ ਕੁਝ ਉਦੋਂ ਹੋਇਆ ਜਦੋਂ ਸੋਨੂੰ ਨਿਗਮ ਖਾਣਾ ਖਾ ਰਹੇ ਸਨ। ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ ਉਨ੍ਹਾਂ 'ਤੇ ਕੋਈ ਦਵਾਈ ਵੀ ਅਸਰ ਨਹੀਂ ਕਰ ਰਹੀ ਸੀ। 

ਦੱਸ ਦਈਏ ਕਿ ਆਈ. ਸੀ. ਯੂ. 'ਚ 2 ਦਿਨ ਰੱਖੇ ਜਾਣ ਤੋਂ ਬਾਅਦ ਸੋਨੂੰ ਨਿਗਮ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਫਿਲਹਾਲ ਉਹ ਠੀਕ ਹਨ ਤੇ ਓੜੀਸ਼ਾ 'ਚ ਹੋਣ ਵਾਲੇ ਮਿਊਜ਼ੀਕਲ ਕਨਸੰਰਟ 'ਚ ਹਿੱਸਾ ਲੈਣ ਵਾਲੇ ਹਨ।


Tags: Sonu Nigam ICU Nanavati Hospital Mumbai Skin Allergy Bollywood Celebrity

Edited By

Sunita

Sunita is News Editor at Jagbani.