FacebookTwitterg+Mail

ਇਲਾਜ ਤੋਂ ਬਾਅਦ ਭਾਰਤ ਪਰਤੇ ਸੋਨੂੰ ਨਿਗਮ

sonu nigam in kathmandu hospital
21 February, 2019 12:09:29 PM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਪਲੇਬੈਕ ਸਿੰਗਰ ਸੋਨੂੰ ਨਿਗਮ ਨੇਪਾਲ ਦੇ ਹਸਪਤਾਲ ਤੋਂ ਡਿਸਚਾਰਜ਼ ਹੋ ਕੇ ਭਾਰਤ ਵਾਪਸ ਆ ਗਏ ਹਨ। ਏਅਰਪੋਰਟ 'ਤੇ ਸਿੰਗਰ ਨੂੰ ਉਨ੍ਹਾਂ ਦੀ ਪਤਨੀ ਨਾਲ ਦੇਖਿਆ ਗਿਆ। ਮੀਡੀਆ ਦੇ ਕੈਮਰਿਆਂ 'ਚ ਕੈਦ ਹੋਏ ਸੋਨੂੰ ਨਿਗਮ ਵੀਲ੍ਹਚੇਅਰ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ।

Punjabi Bollywood Tadka
ਤਸਵੀਰਾਂ 'ਚ ਸੋਨੂੰ ਨਿਗਮ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਫੈਨਜ਼ ਸਿੰਗਰ ਦੀ ਚੰਗੀ ਸਿਹਤ ਦੀ ਦੁਆ ਕਰ ਰਹੇ ਹਨ। 

Punjabi Bollywood Tadka
ਦੱਸ ਦੇਈਏ ਪਿੱਠ ਦਰਦ 'ਚ ਸ਼ਿਕਾਇਤ ਦੇ ਚਲਦੇ ਸੋਨੂ ਨੂੰ ਨੇਪਾਲ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਹ ਨੇਪਾਲ 'ਚ ਕੰਸਰਟ ਲਈ ਪਹੁੰਚੇ ਸਨ। ਕੁਝ ਦਿਨ ਪਹਿਲਾਂ ਸੋਨੂੰ ਨਿਗਮ ਨੂੰ ਸੀ ਫੂਡ ਐਲਰਜੀ ਹੋਈ ਸੀ।

Punjabi Bollywood Tadka
ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ 'ਚ ਐਲਰਜੀ ਹੋ ਗਈ ਸੀ। ਤਬੀਅਤ ਵਿਗੜਨ ਤੋਂ ਬਾਅਦ ਸੋਨੂੰ ਨਿਗਮ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਸਿੰਗਰ ਦੇ ਮੁੰਬਈ 'ਚ ਹੋਣ ਵਾਲੇ ਸ਼ੋਅਜ਼ ਕੈਂਸਲ ਕਰ ਦਿੱਤੇ ਗਏ ਸਨ।

Punjabi Bollywood Tadka
ਸੋਨੂੰ ਨਿਗਮ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਸੀ। ਪਹਿਲੀ ਤਸਵੀਰ 'ਚ ਉਨ੍ਹਾਂ ਦੀਆਂ ਸੂਜੀਆਂ ਹੋਈਆਂ ਅੱਖਾਂ ਸਨ। ਦੂਜੀ ਤਸਵੀਰ 'ਚ ਉਹ ਹਸਪਤਾਲ ਦੇ ਬੈੱਡ 'ਤੇ ਲੇਟੇ ਸਨ।

Punjabi Bollywood Tadka
ਸਿੰਗਰ ਨੇ ਮੁਸ਼ਕਲ ਘੜੀ 'ਚ ਫੈਨਜ਼ ਦੇ ਸਪੋਰਟ ਅਤੇ ਦੁਆਵਾਂ ਲਈ ਧੰਨਵਾਦ ਕੀਤਾ।


Tags: Sonu Nigam Kathmandu Hospital Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.