FacebookTwitterg+Mail

ਸੋਨੂੰ ਨਿਗਮ ਨੇ ਸਲਮਾਨ ਖਾਨ 'ਤੇ ਲਾਏ ਗੰਭੀਰ ਦੋਸ਼, ਕੀਤੇ ਵੱਡੇ ਖ਼ੁਲਾਸੇ

sonu nigam on salman khan and arijit singh tussal he can stop my songs even
19 June, 2020 03:53:45 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਦਿੱਗਜ ਪਲੇਬੈਕ ਗਾਇਕ ਸੋਨੂੰ ਨਿਗਮ ਨੇ ਆਪਣੇ ਨਵੇਂ ਬਲਾਗ 'ਚ ਕਈ ਸਨਸਨੀਖ਼ੇਜ਼ ਗੱਲਾਂ ਦਾ ਜ਼ਿਕਰ ਕੀਤਾ ਹੈ, ਜਿਸ ਤੋਂ ਬਾਅਦ ਹਰ ਪਾਸੇ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ। ਸੋਨੂੰ ਨਿਗਮ ਨੇ ਆਪਣੇ ਬਲਾਗ 'ਚ ਸਾਫ਼ ਕਿਹਾ ਕਿ ਅੱਜ ਤੁਸੀਂ ਸੁਸ਼ਾਂਤ ਸਿੰਘ ਰਾਜਪੂਤ ਦਾ ਨਾਂ ਸੁਣ ਰਹੇ ਹੋ ਪਰ ਕੱਲ੍ਹ ਨੂੰ ਹੋ ਸਕਦਾ ਹੈ ਕਿ ਕੋਈ ਮਿਊਜ਼ੀਸ਼ੀਅਨ ਜਾਂ ਮਿਊਜ਼ਿਕ ਕੰਪੋਜ਼ਰ ਆਪਣੀ ਜਾਨ ਦੇ ਦੇਵੇ। ਸੋਨੂੰ ਨੇ ਸਾਫ਼ ਦੱਸਿਆ ਹੈ ਕਿ ਮਿਊਜ਼ਿਕ 'ਚ ਬਹੁਤ ਵੱਡੀ ਮਾਫੀਆ ਬੈਠੇ ਹੋਏ ਹਨ ਅਤੇ ਗਿਣਤੀ ਦੀਆਂ 2 ਵੱਡੀਆਂ ਕੰਪਨੀਆਂ ਹਨ, ਜੋ ਤੈਅ ਕਰਦੀਆਂ ਹਨ ਕਿ ਇਹ ਗਾਵੇਗਾ ਜਾਂ ਨਹੀਂ। ਖੁਲਾਸਿਆਂ ਦੇ ਮਾਮਲੇ 'ਚ ਸੋਨੂੰ ਨਿਗਮ ਨੇ ਬਿਨਾਂ ਸਲਮਾਨ ਖਾਨ ਦਾ ਨਾਂ ਲਏ, ਉਸ  ਦੇ ਬਾਰੇ ਬਹੁਤ ਕੁਝ ਕਿਹਾ। ਸੋਨੂੰ ਨੇ ਕਿਹਾ, ''ਮੇਰੇ ਨਾਲ ਵੀ ਅਜਿਹਾ ਹੋ ਸਕਦਾ ਹੈ ਕਿ ਮੇਰੇ ਗੀਤ, ਜੋ ਮੈਂ ਗਾ ਰਿਹਾ ਹਾਂ ਅਤੇ ਕੋਈ ਬੋਲੇ ਕਿ....ਉਹੀ ਅਦਾਕਾਰ ਜਿਸ 'ਤੇ ਅੱਜਕੱਲ੍ਹ ਬਹੁਤ ਉਂਗਲੀਆਂ ਉੱਠ ਰਹੀਆਂ ਹਨ। ਉਹ ਅਦਾਕਾਰਾ ਬੋਲ ਰਿਹਾ ਹੈ ਕਿ ਇਸ ਨੂੰ ਨਾ ਗੁਵਾਓ।''

ਸੋਨੂੰ ਨਿਗਮ ਨੇ ਸਾਫ਼ ਕਿਹਾ ਕਿ ਉਸ ਨੇ ਇਹ ਅਰਿਜੀਤ ਸਿੰਘ ਨਾਲ ਵੀ ਕੀਤਾ ਹੋਇਆ ਹੈ। ਸੋਨੂੰ ਨੇ ਪੁੱਛਿਆ, ''ਇਹ ਕੀ ਹੈ? ਤੁਸੀਂ ਆਪਣੀ ਤਾਕਤ ਦਾ ਇਸ ਤਰ੍ਹਾਂ ਨਾਲ ਇਸਤੇਮਾਲ ਕਿਵੇਂ ਕਰ ਸਕਦੇ ਹੋ? ਮੇਰੇ ਕਿੰਨੇ ਗਾਣੇ ਮੈਂ ਗਾ ਰੱਖੇ ਹਨ, ਜੋ ਡਬ ਹੋ ਚੁੱਕੇ ਹਨ। ਇਹ ਬਹੁਤ ਸ਼ਰਮਿੰਦਗੀ ਪੈਦਾ ਕਰਦਾ ਹੈ। ਮੈਂ ਕਿਸੇ ਤੋਂ ਘੱਟ ਨਹੀਂ ਮੰਗਦਾ ਪਰ ਉਹ ਮੈਨੂੰ ਬੁਲਾ ਕੇ, ਮੇਰੇ ਗੀਤ ਗਵਾ ਕੇ ਫਿਰ ਉਸ ਨੂੰ ਡਬ ਕਰ ਦਿੰਦੇ ਹਨ।''

 
 
 
 
 
 
 
 
 
 
 
 
 
 

You might soon hear about Suicides in the Music Industry.

A post shared by Sonu Nigam (@sonunigamofficial) on Jun 18, 2020 at 4:18am PDT

ਪੁਰਾਣਾ ਹੈ ਸਲਮਾਨ-ਅਰਿਜੀਤ ਦਾ ਝੜਗਾ
ਦੱਸ ਦਈਏ ਕਿ ਸੋਨੂੰ ਨਿਗਮ ਤੇ ਸਲਮਾਨ ਖਾਨ ਦੀ ਲੜਾਈ ਦਾ ਕਿੱਸਾ ਪੂਰੇ ਬਾਲੀਵੁੱਡ 'ਚ ਮਸ਼ਹੂਰ ਹੈ। ਸਲਮਾਨ ਖਾਨ ਦੀ ਨਾਰਾਜ਼ਗੀ ਤੋਂ ਬਾਅਦ ਅਰਿਜੀਤ ਨੂੰ ਉਸ ਦੀ ਕਿਸੇ ਵੀ ਫ਼ਿਲਮ 'ਚ ਗੀਤ ਗਾਉਣ ਦਾ ਮੌਕਾ ਨਹੀਂ ਮਿਲਿਆ ਹੈ। ਕਈ ਵਾਰ ਤਾਂ ਅਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ, ਜਦੋਂ ਅਰਿਜੀਤ ਨੂੰ ਸਲਮਾਨ ਖਾਨ ਦੀ ਫ਼ਿਲਮ 'ਚ ਗੀਤ ਗਾਉਣ ਦਾ ਮੌਕਾ ਮਿਲਿਆ ਪਰ ਫ਼ਿਰ ਸਲਮਾਨ ਨੇ ਖ਼ੁਦ ਹੀ ਉਸ ਦਾ ਨਾਂ ਹਟਵਾ ਕੇ ਕਿਸੇ ਹੋਰ ਗਾਇਕ ਨੂੰ ਆਪਣੀ ਫ਼ਿਲਮ 'ਚ ਗਾਉਣ ਦਾ ਮੌਕਾ ਦੇ ਦਿੱਤਾ।


Tags: Sonu NigamSalman KhanArijit SinghSushant Singh RajputSuicide Case

About The Author

sunita

sunita is content editor at Punjab Kesari