FacebookTwitterg+Mail

ਸੋਨੂੰ ਸੂਦ ਨੇ ਟ੍ਰੈਫਿਕ ਸਿਗਨਲ ’ਤੇ ਸਮਾਨ ਵੇਚਣ ਵਾਲੇ ਬੱਚਿਆਂ ਨਾਲ ਕੀਤੀ ਮਸਤੀ

sonu sood
01 October, 2019 02:41:15 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਟ੍ਰੈਫਿਕ ਲਾਈਟਸ ‘ਤੇ ਖੜ੍ਹੇ ਨਜ਼ਰ ਆ ਰਹੇ ਹਨ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਸੋਨੂੰ ਸੂਦ ਟ੍ਰੈਫਿਕ ਲਾਈਟਸ ‘ਤੇ ਖੜ੍ਹੇ ਸਮਾਨ ਵੇਚ ਰਹੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸੋਨੂੰ ਇਕ ਬੱਚੇ ਨੂੰ ਪੁੱਛਦੇ ਹਨ ਕਿ ਉਹ ਕੀ ਵੇਚ ਰਿਹਾ ਹੈ ਤਾਂ ਬੱਚਾ ਅੱਗੋਂ ਕਹਿੰਦਾ ਹੈ ਕਿ ਉਹ ਰੋਜ਼ ਯਾਨੀ ਕਿ ਗੁਲਾਬ ਵੇਚ ਰਿਹਾ ਹੈ। ਇਸ ਤੇ ਸੋਨੂੰ ਰੋਜ਼ ਹਰ ਰੋਜ਼ ਵੇਚਦਾ ਹੈ, ਫਿਰ ਉਹ ਦੂਜੇ ਬੱਚੇ ਨਾਲ ਵੀ ਗੱਲਬਾਤ ਕਰਦੇ ਹਨ ਅਤੇ ਪੁੱਛਦੇ ਹਨ ਕਿ ਉਸ ਨੇ ਕਿੰਨੇ ਪੈੱਨ ਵੇਚੇ ਹਨ। ਇਸ ਤੇ ਬੱਚਾ ਦੱਸਦਾ ਹੈ ਕਿ ਉਹ ਪੰਜ ਪੈੱਨ ਹੁਣ ਤੱਕ ਵੇਚ ਚੁਕਾ ਹੈ। ਇਸ ‘ਤੇ ਦੂਜਾ ਬੱਚਾ ਕਹਿੰਦਾ ਹੈ ਕਿ ਇਸ ਤੋਂ ਬਾਅਦ ਇਹ ਸਕੂਲ ਪੜ੍ਹਨ ਲਈ ਜਾਵੇਗਾ। ਜਿਸ ‘ਤੇ ਅਭਿਨੇਤਾ ਸੋਨੂੰ ਸੂਦ ਉਸ ਦੇ ਸਕੂਲ ਦਾ ਨਾਮ ਪੁੱਛਦੇ ਹਨ ਅਤੇ ਇਸ ਦੇ ਨਾਲ ਹੀ ਪੁੱਛਦੇ ਹਨ ਕਿ ਉਹ ਵੱਡੇ ਹੋ ਕੇ ਕੀ ਬਣਨਾ ਚਾਹੁੰਦਾ ਹੈ। ਜਿਸ ਤੋਂ ਬਾਅਦ ਬੱਚਾ ਕਹਿੰਦਾ ਹੈ ਕਿ ਭਗਵਾਨ ਦੀ ਇੱਛਾ ਹੈ। ਜਿਸ ‘ਤੇ ਸੋਨੂੰ ਕਹਿੰਦੇ ਹਨ ਕਿ ਭਗਵਾਨ ਦੀ ਨਹੀਂ ਜੋ ਤੇਰੀ ਇੱਛਾ ਹੈ, ਉਹੀ ਬਣੇਗਾ।’’


ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੋਨੂੰ ਸੂਦ ਨੇ ਲਿਖਿਆ,‘‘ਆਪਣੇ ਸੁਪਨਿਆਂ ਨੂੰ ਕਦੇ ਵੀ ਮਰਨ ਨਾਂ ਦਿਓ। ਹਰ ਟ੍ਰੈਫਿਕ ਸਿਗਨਲ ਦੀ ਇਕ ਕਹਾਣੀ ਹੈ… ਹਰ ਟ੍ਰੈਫਿਕ ਸਿਗਨਲ ਦਾ ਇਕ ਸੁਪਨਾ ਹੁੰਦਾ ਹੈ, ਮੈਂ ਬਸ ਪ੍ਰਾਰਥਨਾ ਕਰਦਾ ਹਾਂ ਕਿ ਉਨ੍ਹਾਂ ਨੂੰ ਹਮੇਸ਼ਾ ਹਰੀ ਰੌਸ਼ਨੀ ਮਿਲੇ।’’


Tags: Sonu SoodInstagramVideoDabanggSimmba

About The Author

manju bala

manju bala is content editor at Punjab Kesari