FacebookTwitterg+Mail

B'Day : ਆਪਣੀ ਪਹਿਲੀ ਹਿੰਦੀ ਫਿਲਮ 'ਚ ਸੋਨੂੰ ਸੂਦ ਨੇ ਨਿਭਾਇਆ ਸੀ ਸ਼ਹੀਦ ਭਗਤ ਸਿੰਘ ਦਾ ਕਿਰਦਾਰ

sonu sood
30 July, 2018 04:40:16 PM

ਮੁੰਬਈ (ਬਿਊਰੋ)— ਸੋਨੂੰ ਸੂਦ ਇਕ ਅਜਿਹੇ ਕਲਾਕਾਰ ਹਨ ਜੋ ਬਾਲੀਵੁੱਡ, ਕਾਲੀਵੁੱਡ ਅਤੇ ਟਾਲੀਵੁੱਡ ਤਿੰਨਾਂ 'ਚ ਕੰਮ ਕਰ ਚੁੱਕੇ ਹਨ। ਸੋਨੂੰ ਨੇ ਕਈ ਐਕਸ਼ਨ ਕਿਰਦਾਰ ਨਿਭਾਏ ਹਨ। ਆਪਣੇ ਹੁਨਰ ਕਰਕੇ ਉਨ੍ਹਾਂ ਨੂੰ ਲਗਾਤਾਰ ਫਿਲਮਾਂ 'ਚ ਕੰਮ ਮਿਲਦਾ ਰਹਿੰਦਾ ਹੈ। ਬਾਲੀਵੁੱਡ 'ਚ ਰੋਮਾਂਟਿਕ, ਕਾਮੇਡੀ ਤੇ ਵਿਲੇਨ ਕਈ ਤਰ੍ਹਾਂ ਦਾ ਕਿਰਦਾਰ ਨਿਭਾਉਣ ਵਾਲੇ ਸੋਨੂੰ ਸੂਦ ਬਾਰੇ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

Punjabi Bollywood Tadka
ਸੋਨੂੰ ਸੂਦ ਦਾ ਜਨਮ 30 ਜੁਲਾਈ, 1973 'ਚ ਪੰਜਾਬ ਦੇ ਮੋਗਾ ਜ਼ਿਲੇ 'ਚ ਹੋਇਆ ਸੀ। ਜਨਮ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਨਾਗਪੁਰ 'ਚ ਪੂਰੀ ਹੋਈ ਸੀ। ਸੋਨੂੰ ਨੇ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਇੰਜੀਨੀਅਰ ਬਣਨ ਤੋਂ ਬਾਅਦ ਸੋਨੂੰ ਨੇ ਮਾਡਲਿੰਗ ਦੀ ਸ਼ੁਰੂਆਤ ਕੀਤੀ ਅਤੇ ਮਿਸਟਰ ਇੰਡੀਆ ਕਾਨਟੈਸਟ 'ਚ ਮੁਕਾਬਲੇਬਾਜ਼ ਰਹੇ। ਸੋਨੂੰ ਨੇ ਅਭਿਨੈ ਦੀ ਸ਼ੁਰੂਆਤ 1999 ਦੀ ਤਾਮਿਲ ਫਿਲਮ 'ਕਲਾਝਾਗਰ' ਨਾਲ ਕੀਤੀ ਸੀ। ਸਾਊਥ 'ਚ ਫਿਲਮਾਂ ਕਰਦੇ ਹੋਏ ਸੋਨੂੰ ਨੇ ਆਪਣੀ ਪਹਿਲੀ ਹਿੰਦੀ ਫਿਲਮ 2002 'ਚ 'ਸ਼ਹੀਦ ਏ ਆਜ਼ਮ' ਕੀਤੀ ਸੀ, ਜਿਸ 'ਚ ਉਨ੍ਹਾਂ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਸੀ। ਸੋਨੂੰ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਤਾਮਿਲ, ਤੇਲਗੂ, ਕੰਨੜ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ 'ਚ ਫਿਲਮਾਂ ਕੀਤੀਆਂ ਹਨ।

Punjabi Bollywood Tadka
ਸੋਨੂੰ ਸੂਦ ਨੂੰ 2010 'ਚ ਰਿਲੀਜ਼ ਹੋਈ ਫਿਲਮ 'ਦਬੰਗ' 'ਚ ਨੈਗਟਿਵ ਕਿਰਦਾਰ ਲਈ ਉਸ ਸਾਲ ਦਾ ਆਈਫਾ ਐਵਾਰਡ ਮਿਲਿਆ ਸੀ। ਇਸ ਫਿਲਮ 'ਚ ਸੋਨੂੰ ਨੇ ਸਲਮਾਨ ਖਾਨ ਦੇ ਆਪੋਜ਼ਿਟ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਸੋਨੂੰ ਨੇ ਫਿਲਮ 'ਸ਼ੂਟਆਊਟ ਏਟ ਵਡਾਲਾ' ਅਤੇ 'ਹੈਪੀ ਨਿਊ ਈਅਰ' 'ਚ ਅਹਿਮ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਸੋਨੂੰ 'ਯੁਵਾ', 'ਆਸ਼ਿਕ ਬਣਾਯਾ ਆਪ ਨੇ', 'ਜੋਧਾ ਅਕਬਰ', 'ਹੈਪੀ ਨਿਊ ਈਅਰ', 'ਗੱਬਰ ਇਜ਼ ਬੈਕ' 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਸੋਨੂੰ ਆਪਣੀ ਆਉਣ ਵਾਲੀ ਫਿਲਮ 'ਮਣਿਕਣ੍ਰਿਕਾ' 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Punjabi Bollywood Tadka
ਸੋਨੂ ਨੇ ਸਾਲ 1996 'ਚ ਸੋਨਾਲੀ ਨਾਲ ਵਿਆਹ ਕਰਵਾਇਆ ਸੀ। ਸੋਨੂੰ ਦੀ ਪਤਨੀ ਸੋਨਾਲੀ ਹਮੇਸ਼ਾ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਪਰ ਸੋਨੂੰ ਨਾਲ ਉਹ ਕਈ ਈਵੈਂਟ 'ਚ ਨਜ਼ਰ ਆ ਚੁੱਕੀ ਹੈ। ਸੋਨੂੰ ਅਤੇ ਸੋਨਾਲੀ ਦੇ ਦੋ ਬੇਟੇ ਈਸ਼ਾਂਤ ਅਤੇ ਅਯਾਨ ਸੂਦ ਹਨ।

Punjabi Bollywood TadkaPunjabi Bollywood Tadka


Tags: Sonu Sood Birthday Dabangg Shaheed E Azam Engineering Bollywood Actor

Edited By

Kapil Kumar

Kapil Kumar is News Editor at Jagbani.