FacebookTwitterg+Mail

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੋਨੂੰ ਸੂਦ ਤੇ ਅਰਜੁਨ ਰਾਮਪਾਲ

sonu sood
26 August, 2018 05:17:07 PM

ਮੁੰਬਈ (ਬਿਊਰੋ)— ਨਿਰਦੇਸ਼ਕ ਜੇ. ਪੀ. ਦੱਤਾ ਦੀ ਫਿਲਮ 'ਪਲਟਨ' ਰਿਲੀਜ਼ ਲਈ ਤਿਆਰ ਹੈ। ਫਿਲਹਾਲ ਸਟਾਰਕਾਸਟ ਵਲੋਂ ਫਿਲਮ ਦੀ ਪ੍ਰਮੋਸ਼ਨ ਚੱਲ ਰਹੀ ਹੈ। ਪ੍ਰਮੋਸ਼ਨ ਤੋਂ ਪਹਿਲਾਂ ਅਭਿਨੇਤਾ ਸੋਨੂੰ ਸੂਦ ਅਤੇ ਅਰਜੁਨ ਰਾਮਪਾਲ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਦੋਹਾਂ ਅਭਿਨੇਤਾਵਾਂ ਵਲੋਂ ਪ੍ਰਮੋਸ਼ਨ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਗਈ ਹੈ।

Punjabi Bollywood Tadka

ਹਾਲ ਹੀ 'ਚ ਸੋਨੂੰ ਸੂਦ ਤੇ ਅਰਜੁਨ ਰਾਮਪਾਲ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉੱਥੇ ਹੀ ਇਕ ਵੀਡੀਓ 'ਚ ਸੋਨੂੰ ਢਾਬੇ 'ਤੇ ਰੋਟੀਆਂ ਬਣਾਉਂਦੇ ਨਜ਼ਰ ਆ ਰਹੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਨਿਰਦੇਸ਼ਕ ਜੇ. ਪੀ. ਦੱਤਾ ਕਰੀਬ 12 ਸਾਲ ਬਾਅਦ ਫਿਲਮ 'ਪਲਟਨ' ਰਾਹੀਂ ਸਿਲਵਰ ਸਕ੍ਰੀਨ 'ਤੇ ਵਾਪਸੀ ਕਰ ਰਹੇ ਹਨ। ਇਹ ਫਿਲਮ 1967 'ਚ ਸਿਕੱਮ ਦੇ ਨੇੜੇ ਨਾਥੂਲਾ ਦਰੇ ਕੋਲ ਭਾਰਤ ਅਤੇ ਚੀਨ ਵਿਚਕਾਰ ਲੜਾਈ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka

 

 

My PUNJAB ❤️ #lovethis #dhabhafood #paltan

A post shared by Sonu Sood (@sonu_sood) on Aug 24, 2018 at 11:24pm PDT


Tags: Sonu Sood Arjun Rampal Paltan JP Dutta Golden Temple Bollywood Actor

Edited By

Kapil Kumar

Kapil Kumar is News Editor at Jagbani.