FacebookTwitterg+Mail

ਸੋਨੂੰ ਸੂਦ ਦੀ ਨਵੀਂ ਉਡਾਣ, ਹੁਣ 180 ਕਰਮਚਾਰੀਆਂ ਨੂੰ ਜਹਾਜ਼ ਰਾਹੀਂ ਘਰ ਭੇਜਿਆ

sonu sood airlifts 180 labours of assam
10 June, 2020 10:02:12 AM

ਮੁੰਬਈ (ਬਿਊਰੋ) : ਪ੍ਰਵਾਸੀ ਮਜ਼ਦੂਰਾਂ ਨੂੰ ਬੱਸ, ਰੇਲ ਤੇ ਹਵਾਈ ਜਹਾਜ਼ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਉਨ੍ਹਾਂ ਦੇ ਘਰਾਂ 'ਚ ਪਹੁੰਚਾਉਣ 'ਚ ਸੋਨੂੰ ਸੂਦ ਮਦਦ ਕਰਨ ਲਈ ਸ਼ਿਵ ਸੈਨਾ ਦੀ ਅਲੋਚਨਾ ਦਾ ਸ਼ਿਕਾਰ ਹੋਏ ਪਰ ਉਹ ਅਜੇ ਵੀ ਮਜ਼ਦੂਰਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਨੇ ਇੱਕ ਵਾਰ ਫਿਰ ਕਾਮਿਆਂ ਦੀ ਮਦਦ ਲਈ ਹਵਾਈ ਜਹਾਜ਼ ਦਾ ਆਸਰਾ ਲਿਆ। ਏਅਰ ਏਸ਼ੀਆ ਦੀ ਉਡਾਣ ਤੋਂ ਬੀਤੇ ਸਵੇਰ 7.00 ਵਜੇ ਸੋਨੂੰ ਸੂਦ ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ਤੋਂ 180 ਮਜ਼ਦੂਰਾਂ ਨੂੰ ਅਸਾਮ ਦੇ ਸਿਚਲਰ ਲਈ ਭੇਜਿਆ। ਇਸ ਮੌਕੇ 'ਤੇ ਸੋਨੂੰ ਸੂਦ ਖੁਦ ਏਅਰਪੋਰਟ 'ਤੇ ਮੌਜੂਦ ਸਨ।

ਦੱਸ ਦਈਏ ਕਿ ਸੋਨੂੰ ਸੂਦ ਨੇ ਉਡਾਣ ਤੋਂ ਜਿਨ੍ਹਾਂ 180 ਕਾਮਿਆਂ ਨੂੰ ਭੇਜਿਆ ਸੀ, ਉਹ ਪੁਣੇ 'ਚ ਕੰਮ ਕਰਦੇ ਸਨ ਤੇ ਆਪਣੇ ਘਰ ਜਾਣ ਲਈ ਰੇਲ ਗੱਡੀ ਫੜਨ ਦੀ ਉਮੀਦ 'ਚ ਮੁੰਬਈ ਆ ਗਏ ਸਨ ਪਰ ਕੁਦਰਤ ਦੇ ਤੂਫਾਨ ਕਾਰਨ ਇਹ ਸਾਰੇ ਕਾਮੇ 3 ਜੂਨ ਤੋਂ ਮੁੰਬਈ ਦੇ ਬਾਂਦਰਾ ਖੇਤਰ 'ਚ ਫਸੇ ਹੋਏ ਸਨ। ਸੋਨੂੰ ਸੂਦ ਅਤੇ ਉਨ੍ਹਾਂ ਦੀ ਸਾਥੀ ਨੀਤੀ ਗੋਇਲ ਨੇ ਸਾਂਝੇ ਤੌਰ 'ਤੇ ਇਨ੍ਹਾਂ ਸਾਰੇ ਮਜ਼ਦੂਰਾਂ ਲਈ ਜੋ ਬਾਂਦਰਾ ਰੇਲਵੇ ਸਟੇਸ਼ਨ ਨੇੜੇ ਦਿਨ ਬਤੀਤ ਕਰ ਰਹੇ ਹਨ, ਖਾਣ ਪੀਣ ਤੋਂ ਲੈ ਕੇ ਭੋਜਨ ਦਾ ਪ੍ਰਬੰਧ ਕੀਤਾ।


Tags: Sonu SoodAirlifts180 Labours AssamLockdownCoronavirusCovid 19Bollywood Celebrity

About The Author

sunita

sunita is content editor at Punjab Kesari