FacebookTwitterg+Mail

ਫਿਲਮੀ ਵਿਲੇਨ ਬਣਿਆ ਅਸਲ ਹੀਰੋ, ਹਰ ਪਾਸੇ ਛਿੜੇ ਸੋਨੂੰ ਸੂਦ ਦੇ ਚਰਚੇ

sonu sood doing good job to help migrant labour
26 May, 2020 03:07:08 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨੀਂ ਦਿਨੀਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾ ਰਹੇ ਹਨ। ਉਹ ਰੋਜ਼ਾਨਾ ਕਰੀਬ ਇੱਕ ਹਜ਼ਾਰ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜ਼ਲ 'ਤੇ ਪਹੁੰਚਾ ਰਹੇ ਹਨ। ਇਸ ਨੇਕ ਕੰਮ ਲਈ ਬਾਲੀਵੁੱਡ ਅਦਾਕਾਰ ਦੀ ਹਰ ਪਾਸੇ ਵਾਹ-ਵਾਹ ਹੋ ਰਹੀ ਹੈ। ਸੋਨੂੰ ਸੂਦ ਨੇ ਪਹਿਲੀ ਵਾਰ 350 ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ ਅਤੇ ਇਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਜ਼ਾਰੀ ਹੈ। ਜਿੱਥੇ ਪਹਿਲਾਂ ਉਹ ਇਸ ਕੰਮ ਲਈ 10 ਘੰਟੇ ਕੰਮ ਕਰਦੇ ਸਨ, ਉੱਥੇ ਹੀ ਹੁਣ 20 ਘੰਟੇ ਕੰਮ ਕਰਦੇ ਹਨ। ਸੋਨੂੰ ਸੂਦ ਨਾਲ ਉਨ੍ਹਾਂ ਦੀ ਦੋਸਤ ਨੀਤੀ ਗੋਇਲ ਵੀ ਇਸ ਕੰਮ 'ਚ ਮਦਦ ਕਰ ਰਹੀ ਹੈ। ਅਜਿਹੇ 'ਚ ਉਹ ਰੋਜ਼ਾਨਾ 1000 ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਸੂਬਿਆਂ 'ਚ ਭੇਜ ਰਹੇ ਹਨ।

ਇਹ ਵੀ ਪੜ੍ਹੋ: ਤਾਲਾਬੰਦੀ ਦੌਰਾਨ ਮੁੰਬਈ 'ਚ ਸ਼ੁਰੂ ਹੋਈ ਸ਼ੂਟਿੰਗ, ਅਕਸ਼ੈ ਕੁਮਾਰ ਨੇ ਖੋਲ੍ਹਿਆ ਸਭ ਤੋਂ ਪਹਿਲਾ ਖਾਤਾ 

ਦੱਸ ਦਈਏ ਕਿ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਸੋਨੂੰ ਸੂਦ ਫਿਲਮਾਂ 'ਚ ਜ਼ਿਆਦਾਤਰ ਵਿਲੇਨ ਦਾ ਕਿਰਦਾਰ ਨਿਭਾਉਂਦੇ ਹਨ ਪਰ ਅਸਲ ਜ਼ਿੰਦਗੀ 'ਚ ਇਹ ਹੀਰੋ ਬਣ ਕੇ ਸਾਹਮਣੇ ਆਏ ਹਨ। ਸੋਨੂੰ ਸੂਦ ਨੂੰ ਗਰੀਬਾਂ ਦੀ ਮਦਦ ਕਰਨ ਦੀ ਹੌਸਲਾ ਅਫਜ਼ਾਈ ਆਪਣੇ ਘਰ ਪਰਿਵਾਰ ਤੋਂ ਹੀ ਮਿਲੀ ਹੈ।

ਇਹ ਵੀ ਪੜ੍ਹੋ: ਸਲਮਾਨ ਦੀ ਦਰਿਆਦਿਲੀ ਤੋਂ ਖੁਸ਼ ਹੋਏ ਮਹਾਰਾਸ਼ਟਰ ਦੇ ਲੀਡਰ, ਕਿਹਾ 'ਇੰਝ ਹੀ ਖੁਸ਼ੀਆਂ ਵੰਡਦੇ ਰਹੋ' 


Tags: Sonu SoodGood JobMigrant LabourHelpLockdownCoronavirusCovid 19Bollywood Celebrity

About The Author

sunita

sunita is content editor at Punjab Kesari