FacebookTwitterg+Mail

ਲੋਕਾਂ ਲਈ ਮਸੀਹਾ ਬਣੇ ਸੋਨੂੰ ਸੂਦ ਦੀ ਵੇਟਿੰਗ ਲਿਸਟ 'ਚ ਸ਼ਾਮਲ ਹਨ 70 ਹਜ਼ਾਰ ਤੋਂ ਜ਼ਿਆਦਾ ਲੋਕ, ਮਦਦ ਫਿਰ ਵੀ ਜਾਰੀ

sonu sood have more than 70000 people on his waiting list check all details here
05 June, 2020 08:52:56 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਸੋਨੂੰ ਸੂਦ ਇਸ ਸਮੇਂ ਪ੍ਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਹੋਏ ਹਨ। ਉਹ ਲਗਾਤਾਰ ਆਪਣੇ ਘਰਾਂ ਤੋਂ ਦੂਰ ਫਸੇ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਉਹ ਪਹਿਲਾਂ ਬੱਸਾਂ ਦੀ ਮਦਦ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਕੰਮ ਕਰ ਰਹੇ ਸਨ। ਇਸ ਦੇ ਇਲਾਵਾ ਕੁਝ ਲੋਕਾਂ ਨੂੰ ਉਹ ਹਵਾਈ ਜਹਾਜ਼ ਤੇ ਟਰੇਨ ਰਾਹੀਂ ਉਨ੍ਹਾਂ ਨੂੰ ਘਰ ਪਹੁੰਚਾ ਚੁੱਕੇ ਹਨ।

ਇਨ੍ਹਾਂ ਸਾਰਿਆਂ 'ਚ ਸੋਨੂੰ ਸੂਦ ਕੋਲ ਇਕ ਲੰਬੀ ਲਿਸਟ ਤਿਆਰ ਹੋ ਗਈ ਹੈ। ਇੱਕ ਨਿੱਜੀ ਚੈਨਲ ਨੂੰ ਦਿੱਤੇ ਇਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ-ਦੋ ਨਹੀਂ ਸਗੋਂ 70 ਹਜ਼ਾਰ ਲੋਕਾਂ ਦੀ ਵੇਟਿੰਗ ਲਿਸਟ ਹੈ। ਇਸ ਤੋਂ ਇਲਾਵਾ ਲੋਕ ਉਨ੍ਹਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਸੋਨੂੰ ਨੇ ਇਸ ਇੰਟਰਵਿਊ 'ਚ ਕਿਹਾ ਕਿ ਜਿਸ ਦਿਨ ਅਸੀਂ ਬੱਸਾਂ ਰਾਹੀਂ ਲੋਕਾਂ ਨੂੰ ਕਰਨਾਟਕ ਭੇਜਿਆ, ਉਸ ਤੋਂ ਬਾਅਦ ਮੇਰਾ ਫੋਨ ਲਗਾਤਾਰ ਵਜ ਰਿਹਾ ਹੈ। ਮੈਂ ਫੋਨ ਤੇ ਮੈਸਿਜ ਮਿਸ ਕਰ ਰਿਹਾ ਸੀ, ਇਸ ਲਈ ਮੈਂ ਟਰੋਲ ਫਰੀ ਨੰਬਰ ਦੀ ਸ਼ੁਰੂਆਤ ਕੀਤੀ। ਉਸ 'ਤੇ ਫੋਨਾਂ ਦਾ ਹੜ੍ਹ ਆ ਗਿਆ। 70 ਹਜ਼ਾਰ ਤੋਂ ਜ਼ਿਆਦਾ ਲੋਕ ਵੇਟਿੰਗ ਲਿਸਟ 'ਚ ਹਨ। ਇਸ ਤੋਂ ਇਲਾਵਾ ਹੋਰ ਵੀ ਲੋਕ ਹਨ, ਜੋ ਸਾਡੇ ਤੋਂ ਮਦਦ ਦੀ ਉਮੀਦ ਕਰ ਰਹੇ ਹਨ।

 
 
 
 
 
 
 
 
 
 
 
 
 
 

घर चलें❣️@goel.neeti

A post shared by Sonu Sood (@sonu_sood) on May 26, 2020 at 9:07pm PDT

ਦੱਸਣਯੋਗ ਹੈ ਕਿ ਹਾਲ ਹੀ 'ਚ ਸੋਨੂੰ ਸੂਦ ਨੇ ਆਪਣੇ ਮੋਬਾਈਲ 'ਤੇ ਆ ਰਹੇ ਫੋਨਾਂ ਤੇ ਮੈਸਿਜਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ। ਉਨ੍ਹਾਂ ਨੇ ਲੋਕਾਂ ਤੋਂ ਮੁਆਫ਼ੀ ਮੰਗੀ ਸੀ, ਜਿਨ੍ਹਾਂ ਦੀ ਉਹ ਮਦਦ ਨਹੀਂ ਕਰ ਪਾ ਰਹੇ ਹਨ।


Tags: Sonu Sood70000 PeopleWaiting ListCovid 19CoronavirusLockdownBollywood Celebrity

About The Author

sunita

sunita is content editor at Punjab Kesari