FacebookTwitterg+Mail

ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਦਾ ਸੋਨੂੰ ਸੂਦ ਨੇ ਚੁੱਕਿਆ ਬੀੜਾ, 10 ਬੱਸਾਂ ਕੀਤੀਆਂ ਰਵਾਨਾ

sonu sood helping to migrants labour to their villages
12 May, 2020 08:02:20 AM

ਮੁੰਬਈ (ਬਿਊਰੋ) — ਲੌਕਡਾਊਨ ਦੇ ਚੱਲਦਿਆਂ ਬਹੁਤ ਸਾਰੇ ਲੋਕ ਜਿੱਥੇ ਸੀ, ਉਥੇ ਹੀ ਫਸ ਗਏ ਹਨ, ਜਿਸ 'ਚ ਬਹੁਤ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਦੀ ਹੈ। ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਤੋਂ ਦੂਰ ਵੱਖ-ਵੱਖ ਰਾਜਾਂ 'ਚ ਰੋਜ਼ੀ ਰੋਟੀ ਲਈ ਕੰਮ ਕਰਨ ਗਏ ਹੋਏ ਸਨ। ਲੌਕਡਾਊਨ ਹੋਣ ਕਰਕੇ ਮਜ਼ਦੂਰਾਂ ਨੂੰ ਵਾਪਸ ਆਪਣੇ ਘਰ 'ਚ ਪਹੁੰਚਣ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ।
सोनू सूद
ਕੁਝ ਮਜ਼ਦੂਰ ਤਾਂ ਪੈਦਲ ਹੀ ਆਪਣੇ ਘਰਾਂ ਵੱਲ ਨੂੰ ਨਿਕਲ ਪਏ ਹਨ। ਅਜਿਹੇ 'ਚ ਬਾਲੀਵੁੱਡ ਐਕਟਰ ਸੋਨੂੰ ਸੂਦ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸੋਨੂੰ ਸੂਦ ਅਤੇ ਨੀਤੀ ਗੋਇਲ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਪਰਦੇ ਪਿੰਡਾਂ 'ਚ ਭੇਜਣ ਲਈ ਦਸ ਬੱਸਾਂ ਦਾ ਪ੍ਰਬੰਧ ਕੀਤਾ ਹੈ। ਇਹ ਸਾਰੀਆਂ ਬੱਸਾਂ ਠਾਣੇ ਤੋਂ ਰਵਾਨਾ ਹੋਈਆਂ ਹਨ। ਮਹਾਰਾਸ਼ਟਰ ਅਤੇ ਕਰਨਾਟਕ ਸਰਕਾਰ ਦੀ ਸਹਿਮਤੀ ਦੇ ਨਾਲ ਇਨ੍ਹਾਂ ਬੱਸਾਂ ਨੂੰ ਰਵਾਨਾ ਕੀਤਾ ਹੈ। ਅਜਿਹਾ ਹੋਣ ਕਰਕੇ ਇਹ ਪ੍ਰਵਾਸੀਆਂ ਮਜ਼ਦੂਰ ਆਪਣੇ-ਆਪਣੇ ਪਿੰਡਾਂ ਵਿਚ ਪਹੁੰਚ ਸਕਣਗੇ।

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਪੂਰੀ ਦੁਨੀਆ 'ਚ ਫੈਲਾਇਆ ਹੋਇਆ ਹੈ ਅਤੇ ਹੁਣ ਤੱਕ ਦੁਨੀਆ ਭਰ ਤੋਂ ਚਾਰ ਮਿਲੀਅਨ ਲੋਕ ਇਸ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਦੋ ਲੱਖ ਤੋਂ ਵੱਧ ਇਸ ਵਾਇਰਸ ਨੇ ਜਾਨਾਂ ਲੈ ਲਈਆਂ ਹਨ।


Tags: Sonu SoodHelpingMigrants LabourTheir VillagesTweetVideo ViralCovid 19CoronavirusBollywood Celebrity

About The Author

sunita

sunita is content editor at Punjab Kesari