FacebookTwitterg+Mail

ਸੋਨੂੰ ਸੂਦ ਦੀ ਭਤੀਜੀ ਨੇ ਦੱਸੀ ਹੋਟਲ ਵਾਲੇ ਦੀ ਕਰਤੂਤ, ਕਿਉਂ ਨਹੀਂ ਕਰਦੇ AC ਠੀਕ (ਵੀਡੀਓ)

sonu sood niece nyra video viral
07 September, 2019 01:30:19 PM

ਮੁੰਬਈ (ਬਿਊਰੋ) - ਅਦਾਕਾਰ ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਾਲ ਹੀ 'ਚ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੀ ਭਤੀਜੀ ਨੂੰ ਪੁੱਛ ਰਹੇ ਹੈ ਕਿ ਉਸ ਦੇ ਕਮਰੇ ਦਾ ਏ. ਸੀ. ਠੰਡਾ ਕਿਉਂ ਨਹੀਂ ਹੈ ਤਾਂ ਉਹ ਬਹੁਤ ਹੀ ਕਿਊਟ ਅੰਦਾਜ਼ 'ਚ ਜਵਾਬ ਦਿੰਦੀ ਹੈ ਕਿ ਕਿਉਂਕਿ ਉਹ ਐਕਟਰ ਨਹੀਂ ਹੈ ਇਸ ਲਈ ਉਸ ਦਾ ਕਮਰਾ ਠੰਡਾ ਨਹੀਂ ਹੈ। ਇਸ 'ਤੇ ਸੋਨੂੰ ਪੁੱਛਦੇ ਨੇ ਕਿ ਤੁਸੀਂ ਸ਼ਿਕਾਇਤ ਨਹੀਂ ਕੀਤੀ ਹੋਟਲ ਵਾਲਿਆਂ ਨੂੰ ਤਾਂ ਬੱਚੀ ਕਹਿੰਦੀ ਹੈ ਕਿੳ''ਅਸੀਂ ਐਕਟਰ ਨਹੀਂ ਹਾਂ ਇਸ ਲਈ ਸਾਡਾ ਕਮਰੇ ਦਾ ਏ. ਸੀ. ਠੀਕ ਨਹੀਂ ਕੀਤਾ ਗਿਆ।'' ਇਹ ਵੀਡੀਓ ਕਾਫੀ ਪੁਰਾਣਾ ਹੈ, ਜਿਸ ਨੂੰ ਕਿ ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।


ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ '' “My niece nyra feels we as actors get special treatment from the hotel guys.. n she suffers because she’s not an actor।'' ਸੋਨੂੰ ਸੂਦ ਦਾ ਸਬੰਧ ਪੰਜਾਬ ਦੇ ਮੋਗਾ ਸ਼ਹਿਰ ਦੇ ਨਾਲ ਹੈ ਅਤੇ ਪੰਜਾਬੀ ਅਤੇ ਹਿੰਦੀ ਫਿਲਮਾਂ ਤੋਂ ਇਲਾਵਾ ਸੋਨੂੰ ਸੂਦ ਨੇ ਹੋਰਨਾਂ ਭਾਸ਼ਾਵਾਂ ਦੀਆਂ ਫਿਲਮਾਂ ਵੀ ਕੀਤੀਆਂ ਹਨ।
 


Tags: Sonu SoodInstagram VideoNiece NyraSpecial TreatmentHotelFamily Holiday

Edited By

Sunita

Sunita is News Editor at Jagbani.