FacebookTwitterg+Mail

ਮਾਂ ਨੂੰ ਯਾਦ ਕਰਦੇ ਸੋਨੂੰ ਸੂਦ ਨੇ ਲਿਖੀ ਭਾਵੁਕ ਪੋਸਟ, ਪੜ੍ਹ ਹੋਣਗੀਆਂ ਅੱਖਾਂ ਨਮ

sonu sood posts a heartfelt message for his mom
16 October, 2019 10:48:50 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇਕ ਭਾਵੁਕ ਪੋਸਟ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਦੋ ਦਿਨ ਪਹਿਲਾਂ ਸ਼ੇਅਰ ਕੀਤੀ ਇਸ ਪੋਸਟ ਦੇ ਸ਼ਬਦ ਇੰਨ੍ਹੇ ਜ਼ਿਆਦਾ ਭਾਵੁਕ ਹਨ ਕਿ ਇਹ ਹਰ ਇਕ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਸੋਨੂੰ ਸੂਦ ਨੇ ਆਪਣੀ ਮਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਜਦੋਂ ਵੀ 13 ਅਕਤੂਬਰ ਆਉਂਦੀ ਹੈ ਤਾਂ ਮੈਨੂੰ 12 ਸਾਲ ਪੁਰਾਣੀ ਉਹ ਫੋਨ ਕਾਲ ਯਾਦ ਆ ਜਾਂਦੀ ਹੈ, ਜਿਸ ਨੇ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ ਸੀ। ਮੇਰੀ ਮਾਰਗ ਦਰਸ਼ਕ ਮੇਰੇ ਤੋਂ ਦੂਰ ਚਲੇ ਗਈ ਸੀ। ਮੇਰੇ ਦਿਨ ਦੀ ਸ਼ੁਰੂਆਤ ਮਾਂ ਨੂੰ ਫੋਨ ਕਰਨ ਨਾਲ ਹੁੰਦੀ ਸੀ ਪਰ ਇਸ ਫੋਨ ਕਾਲ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਮੈਂ ਹੁਣ ਤੁਹਾਨੂੰ ਕਦੇ ਵੀ ਕਾਲ ਨਹੀਂ ਕਰ ਸਕਾਂਗਾ।

 

 
 
 
 
 
 
 
 
 
 
 
 
 
 

Maa..again comes the date “October 13th”. Remember that phone call 12 years ago changed my life forever. My guiding force slipped from my hands. My day used to start with a call to my Mom, then came a day when a call made me realise that I will never be able to call you again. Life has been good Maa. Lots achieved, lots to be achieved but without you looks meaningless. Still will continue to walk the path you showed me. A son who couldn’t stay away from his mom for 12 minutes has been living without her from past 12 years. So it’s not going to be easy. When I sit back I realise we couldn’t spend lot of time together as we had planned. Few years were taken away by my Engineering days and rest by my struggling days as an Actor. I know it would have been a tough journey for you too. All I can say is “God was not fair”. Anyways...Stay happy where ever you are Maa. I miss you in every breath of mine! Love you.

A post shared by Sonu Sood (@sonu_sood) on Oct 12, 2019 at 8:58pm PDT

ਜ਼ਿੰਦਗੀ ਚੰਗੀ ਕੱਟ ਰਹੀ ਹੈ, ਬਹੁਤ ਕੁਝ ਪਾ ਲਿਆ ਹੈ ਤੇ ਬਹੁਤ ਕੁਝ ਪਾ ਰਿਹਾ ਹਾਂ ਪਰ ਇਹ ਸਭ ਅਰਥ ਹੀਣ ਲੱਗਦਾ ਹੈ। ਮੈਂ ਉਸੇ ਰਾਹਾਂ 'ਤੇ ਚੱਲ ਰਿਹਾ ਹਾਂ, ਜਿਹੜਾ ਕਿ ਤੁਸੀਂ ਮੈਨੂੰ ਦਿਖਾਇਆ ਸੀ। ਜਿਹੜਾ ਪੁੱਤਰ ਆਪਣੀ ਮਾਂ ਤੋਂ 12 ਮਿੰਟ ਦੂਰ ਨਹੀਂ ਸੀ ਰਹਿੰਦਾ, ਉਹ ਪਿਛਲੇ 12 ਸਾਲਾਂ ਤੋਂ ਬਿਨ੍ਹਾਂ ਮਾਂ ਦੇ ਰਹਿ ਰਿਹਾ ਹੈ। ਇਹ ਸੌਖਾ ਨਹੀਂ ਸੀ। ਜਦੋਂ ਵੀ ਮੈਂ ਇੱਕਲਾ ਬੈਠਦਾ ਹਾਂ ਤਾਂ ਸੋਚਦਾ ਹਾਂ ਕਿ ਅਸੀਂ ਇੱਕਠੇ ਸਮਾਂ ਬਿਤਾਉਣ ਦੀ ਯੋਜਨਾ ਬਣਾਈ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ। ਰੱਬ ਨੇ ਮੇਰੇ ਨਾਲ ਸਹੀ ਨਹੀਂ ਕੀਤਾ। ਖੁਸ਼ ਰਹੋ ਤੁਸੀਂ ਜਿੱਥੇ ਵੀ ਹੋ। ਮੈਂ ਤੁਹਾਨੂੰ ਹਰ ਸਾਹ ਨਾਲ ਯਾਦ ਕਰਦਾ ਹਾਂ। ਤੁਹਾਨੂੰ ਪਿਆਰ ਕਰਦਾ ਹਾਂ।''

Punjabi Bollywood Tadka
ਦੱਸ ਦਈਏ ਕਿ ਸੋਨੂੰ ਸੂਦ ਦਾ ਜਨਮ 30 ਜੁਲਾਈ, 1973 'ਚ ਪੰਜਾਬ ਦੇ ਮੋਗਾ ਜ਼ਿਲੇ 'ਚ ਹੋਇਆ ਸੀ। ਜਨਮ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਨਾਗਪੁਰ 'ਚ ਪੂਰੀ ਹੋਈ ਸੀ। ਸੋਨੂੰ ਨੇ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ। ਸੋਨੂੰ ਸੂਦ ਨੇ ਕਈ ਐਕਸ਼ਨ ਕਿਰਦਾਰ ਨਿਭਾਏ ਹਨ। ਆਪਣੇ ਹੁਨਰ ਕਰਕੇ ਉਨ੍ਹਾਂ ਨੂੰ ਲਗਾਤਾਰ ਫਿਲਮਾਂ 'ਚ ਕੰਮ ਮਿਲਦਾ ਰਹਿੰਦਾ ਹੈ। ਬਾਲੀਵੁੱਡ 'ਚ ਰੋਮਾਂਟਿਕ, ਕਾਮੇਡੀ ਤੇ ਵਿਲੇਨ ਕਈ ਤਰ੍ਹਾਂ ਦਾ ਕਿਰਦਾਰ ਨਿਭਾਉਣ ਵਾਲੇ ਸੋਨੂੰ ਸੂਦ ਬਾਰੇ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।


ਦੱਸਣਯੋਗ ਹੈ ਕਿ ਸੋਨੂੰ ਸੂਦ ਨੇ ਅਭਿਨੈ ਦੀ ਸ਼ੁਰੂਆਤ 1999 ਦੀ ਤਾਮਿਲ ਫਿਲਮ 'ਕਲਾਝਾਗਰ' ਨਾਲ ਕੀਤੀ ਸੀ। ਸਾਊਥ 'ਚ ਫਿਲਮਾਂ ਕਰਦੇ ਹੋਏ ਸੋਨੂੰ ਨੇ ਆਪਣੀ ਪਹਿਲੀ ਹਿੰਦੀ ਫਿਲਮ 2002 'ਚ 'ਸ਼ਹੀਦ ਏ ਆਜ਼ਮ' ਕੀਤੀ ਸੀ, ਜਿਸ 'ਚ ਉਨ੍ਹਾਂ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਸੀ। ਸੋਨੂੰ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਤਾਮਿਲ, ਤੇਲਗੂ, ਕੰਨੜ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ 'ਚ ਫਿਲਮਾਂ ਕੀਤੀਆਂ ਹਨ।


Tags: DabanggSonu SoodHeartfelt MessageMotherDeath AnniversaryEmotional PostInstagramBollywood Celebrity

Edited By

Sunita

Sunita is News Editor at Jagbani.