ਜਲੰਧਰ (ਬਿਊਰੋ) : ਲੌਕਡਾਊਨ ਦੌਰਾਨ ਗਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ 'ਚ ਲੱਗੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਹਰ ਪਾਸੇ ਖੂਬ ਚਰਚਾ ਹੋ ਰਹੀ ਹੈ ਤੇ ਹਰ ਕੋਈ ਸੋਨੂੰ ਸੂਦ ਦੀ ਤਾਰੀਫ ਕਰ ਰਿਹਾ ਹੈ।ਪਰ ਲੱਗਦਾ ਸ਼ਿਵਸੈਨਾ ਨੂੰ ਸ਼ਾਇਦ ਸੋਨੂੰ ਸੂਦ ਦੀ ਤਾਰੀਫ ਰਾਸ ਨਹੀਂ ਆਈ। 'ਸਾਮਨਾ' 'ਚ ਸ਼ਿਵਸੈਨਾ ਸਾਂਸ਼ਦ ਸੰਜੈ ਰਾਊਤ ਨੇ ਸੋਨੂੰ ਸੂਦ ਨੂੰ ਇਕ ਝੱਟਕੇ 'ਚ ਬਣਿਆ ਮਹਾਤਮਾ ਆਖ ਦਿੱਤਾ ਤੇ ਸੋਨੂੰ ਸੂਦ ਦੀ ਇਸ ਸੇਵਾ ਨੂੰ ਭਾਜਪਾ ਦੀ ਸਾਜ਼ਿਸ਼ ਵੀ ਦੱਸਿਆ ਹੈ। ਜਿਸ ਤੋਂ ਬਾਅਦ ਸ਼ਿਵਸੈਨਾ ਦੇ ਇਸ ਬਿਆਨ ਦੀ ਨਿੰਦਿਆ ਕੀਤੀ ਜਾ ਰਹੀ ਹੈ।

ਇਸ ਸਭ ਕੁਝ ਦੇ ਚਲਦਿਆਂ ਭਾਜਪਾ ਨੇ ਵੀ ਪਲਟਵਾਰ ਕਰਦਿਆਂ ਦੇਰ ਨਹੀਂ ਲਗਾਈ।ਭਾਜਪਾ ਸੋਨੂੰ ਸੂਦ ਦੇ ਹੱਕ 'ਚ ਬੋਲਦੀ ਨਜ਼ਰ ਆਈ ਤੇ ਕੋਰੋਨਾ ਮਹਾਮਾਰੀ ਦੌਰਾਨ ਮਹਾਰਾਸ਼ਟਰ ਦੀ ਸਾਰ ਨਾ ਲੈਣ ਵਾਲੀ ਸ਼ਿਵਸੈਨਾ ਨੂੰ ਕਾਫੀ ਬੁਰਾ ਭੱਲਾ ਕਿਹਾ।ਤਰੁਣ ਚੁੱਘ ਨੇ ਬੋਲਦਿਆਂ ਕਿਹਾ ਕਿ ਸੋਨੂੰ ਸੂਦ ਨੇ ਇਹ ਨੇਕ ਕੰਮ ਕਰਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਬੇਸ਼ਕ ਮੌਜੂਦਾ ਸਰਕਾਰਾਂ ਨੇ ਇਸ ਸੰਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਪਰ ਸੋਨੂੰ ਸੂਦ ਨੇ ਸੱਚੇ ਦਿਲ ਤੋਂ ਸੇਵਾ ਕੀਤਾ ਹੈ। ਦੱਸਣਯੋਗ ਹੈ ਕਿ ਸੋਨੂੰ ਸੂਦ ਹੁਣ ਤੱਕ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਵੱਖ-ਵੱਖ ਸੂਬਿਆਂ 'ਚ ਉਹਨਾਂ ਦੇ ਘਰ ਭੇਜ ਚੁੱਕੇ ਹਨ।