ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੋਨੂੰ ਸੂਦ ਇਸ ਸਮੇਂ ਪ੍ਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਹੋਏ ਹਨ। ਉਹ ਘਰਾਂ ਤੋਂ ਦੂਰ ਫਸੇ ਮਜ਼ਦੂਰਾਂ ਨੂੰ ਆਪਣੇ ਘਰ ਪਹੁੰਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਬਸ ਤੋਂ ਲੈ ਕੇ ਚਾਰਟਿਡ ਫਲਾਈਟ ਤਕ ਇੰਤਜ਼ਾਮ ਸੋਨੂੰ ਸੂਦ ਕਰ ਰਹੇ ਹਨ। ਇਸ 'ਚ ਉਨ੍ਹਾਂ ਦਾ ਇਕ ਟਵੀਟ ਆਇਆ ਹੈ, ਜਿਸ 'ਚ ਉਹ ਮਜ਼ਦੂਰਾਂ ਨੂੰ ਬੇਨਤੀ ਕਰ ਰਹੇ ਹਨ। ਉਨ੍ਹਾਂ ਨੂੰ ਲੁੱਟ ਤੋਂ ਬਚਣ ਲਈ ਅਪੀਲ ਕੀਤੀ ਹੈ। ਸੋਨੂੰ ਸੂਦ ਨੇ ਮਜ਼ਦੂਰਾਂ ਨੂੰ ਕਿਹਾ ਕਿ ਜੇਕਰ ਕੋਈ ਉਨ੍ਹਾਂ ਦਾ ਨਾਂ ਲੈ ਕੇ ਪੈਸੇ ਮੰਗ ਰਿਹਾ ਹੈ ਤਾਂ ਉਸ ਦੀ ਸ਼ਿਕਾਇਤ ਕਰਨ। ਦਰਅਸਲ ਸੋਨੂੰ ਨੇ ਐਤਵਾਰ ਭਾਵ 31 ਮਈ ਨੂੰ ਸ਼ਾਮ ਨੂੰ ਟਵੀਟ ਕੀਤਾ। ਇਸ 'ਚ ਉਨ੍ਹਾਂ ਨੇ ਲਿਖਿਆ ਦੋਸਤੋਂ ਜੋ ਵੀ ਸੇਵਾ ਅਸੀਂ ਮਜ਼ਦੂਰਾਂ ਲਈ ਕਰ ਰਹੇ ਹਾਂ ਉਹ ਬਿਲਕੁਲ ਮੁਫਤ ਹੈ। ਤੁਹਾਡੇ ਤੋਂ ਜੇਕਰ ਕੋਈ ਵੀ ਵਿਅਕਤੀ ਮੇਰਾ ਨਾਂ ਲੈ ਕੇ ਪੈਸਾ ਮੰਗੇ ਤਾਂ ਮਨ੍ਹਾ ਕਰ ਦਿਓ ਅਤੇ ਸਾਨੂੰ ਜਾਂ ਕਰੀਬੀ ਪੁਲਸ ਅਫਸਰ ਨੂੰ ਰਿਪੋਰਟ ਕਰੋ।
ਜ਼ਿਕਰਯੋਗ ਹੈ ਕਿ ਸੋਨੂੰ ਸੂਦ ਨੇ ਹਾਲ 'ਚ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਜੋ ਲੋਕ ਵੀ ਸੋਨੂੰ ਤੋਂ ਮਦਦ ਮੰਗ ਰਹੇ ਹਨ ਉਹ ਉਨ੍ਹਾਂ ਦੀ ਮੁਫਤ ਮਦਦ ਕਰ ਰਹੇ ਹਨ।
ਰਾਜਪਾਲ ਨਾਲ ਕੀਤੀ ਮੁਲਾਕਾਤ
ਸੋਨੂੰ ਸੂਦ ਦੇ ਇਸ ਕੰਮ ਲਈ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਆਰੀ ਨੇ ਵੀ ਤਾਰੀਫ ਕੀਤੀ। ਉਨ੍ਹਾਂ ਨੇ ਟਵੀਟ ਕਰ ਕੇ ਉਨ੍ਹਾਂ ਦੀ ਤਾਰੀਫ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਹਿੰਮ ਬਾਰੇ ਜਾਣਕਾਰੀ ਵੀ ਦਿੱਤੀ। ਰਾਜਪਾਲ ਨੇ ਇਸ ਗੱਲ ਨੂੰ ਸਮਝਾਇਆ ਕਿ ਸੋਨੂੰ ਸੂਦ ਆਪਣੇ ਕੰਮ ਨੂੰ ਕਿਵੇਂ ਅੰਜਾਮ ਦੇ ਰਹੇ ਹਾਂ। ਰਾਜਪਾਲ ਤੋਂ ਪਹਿਲਾਂ ਕੇਂਦਰੀ ਮੰਤਰੀ ਸ੍ਰਮਿਤੀ ਈਰਾਨੀ ਵੀ ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਦੀ ਤਾਰੀਫ ਕਰ ਚੁੱਕੀ ਹੈ।
ਇਹ ਅਦਾਕਾਰ ਵੀ ਕਰ ਰਹੇ ਮਦਦ
ਸੋਨੂੰ ਸੂਦ ਤੋਂ ਇਲਾਵਾ ਬਾਲੀਵੁੱਡ ਦੇ ਕਈ ਅਦਾਕਾਰ ਹਨ, ਜੋ ਆਪਣੇ-ਆਪਣੇ ਤਾਰੀਕੇ ਨਾਲ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰ ਰਹੇ ਹਨ। ਇਸ 'ਚ ਅਕਸ਼ੈ ਕੁਮਾਰ, ਅਮਿਤਾਭ ਬੱਚਨ ਤੇ ਸਲਮਾਨ ਖਾਨ ਵਰਗੇ ਅਦਾਕਾਰ ਲਗਾਤਾਰ ਸਾਹਮਣੇ ਆ ਰਹੀ ਹੈ। ਸਲਮਾਨ ਖਾਨ ਨੇ ਹਾਲ ਹੀ 'ਚ ਮੁੰਬਈ ਪੁਲਿਸ ਨੂੰ 1 ਲੱਖ ਸੈਨੇਟਾਈਜਰ ਡੋਨੇਟ ਕੀਤੇ ਹੈ। ਇਸ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਨੇ ਉਨ੍ਹਾਂ ਧੰਨਵਾਦ ਵੀ ਕਿਹਾ ਹੈ। ਅਮਿਤਾਭ ਬੱਚਨ ਨੇ ਵੀਰਵਾਰ ਨੂੰ 10 ਬੱਸਾਂ ਮੁੰਬਈ ਤੋਂ ਯੂਪੀ ਨੂੰ ਰਵਾਨਾ ਕੀਤੀਆਂ ਸਨ।