ਮੁੰਬਈ— 'ਦਬੰਗ' ਦੇ ਛੇਦੀ ਸਿੰਘ ਯਾਨੀ ਸੋਨੂੰ ਸੂਦ 43 ਸਾਲਾਂ ਦੇ ਹੋ ਗਏ ਹਨ। 30 ਜੁਲਾਈ 1973 ਨੂੰ ਮੋਗਾ (ਪੰਜਾਬ) 'ਚ ਜਨਮੇ ਸੋਨੂੰ ਬਾਰੇ ਘੱਟ ਹੀ ਲੋਕ ਜਾਣਦੇ ਹਨ ਕਿ ਉਹ ਆਪਣਾ ਜਨਮਦਿਨ ਨਹੀਂ ਮਨਾਉਂਦੇ। ਇਸ ਦੇ ਪਿੱਛੇ ਵੀ ਵੱਡੀ ਵਜ੍ਹਾ ਹੈ। ਅਸਲ 'ਚ ਸੋਨੂੰ ਜਦੋਂ ਛੋਟੇ ਸਨ ਤਾਂ ਉਨ੍ਹਾਂ ਦੀ ਮਾਤਾ ਜੀ ਦੀ ਮੌਤ ਹੋ ਗਈ ਸੀ। ਸੋਨੂੰ ਨੇ ਉਦੋਂ ਤੋਂ ਹੀ ਆਪਣਾ ਜਨਮਦਿਨ ਮਨਾਉਣਾ ਛੱਡ ਦਿੱਤਾ ਸੀ। ਸੋਨੂੰ ਜਨਮਦਿਨ 'ਤੇ ਸਿਰਫ ਆਪਣੇ ਪਰਿਵਾਰ ਤੇ ਨਜ਼ਦੀਕੀ ਦੋਸਤਾਂ ਨਾਲ ਰਹਿਣਾ ਪਸੰਦ ਕਰਦੇ ਹਨ। ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਦੀ ਵੀ ਮੌਤ ਹੋ ਗਈ ਸੀ। ਸੋਨੂੰ ਸੂਦ ਸ਼ਾਦੀਸ਼ੁਦਾ ਹਨ। ਉਨ੍ਹਾਂ ਦਾ 25 ਸਤੰਬਰ 1996 ਨੂੰ ਸੋਨਾਲੀ ਨਾਂ ਦੀ ਲੜਕੀ ਨਾਲ ਵਿਆਹ ਹੋਇਆ। ਸੋਨੂੰ ਆਪਣੀ ਪਤਨੀ ਸੋਨਾਲੀ ਨੂੰ ਲਾਈਮਲਾਈਨ ਤੋਂ ਦੂਰ ਹੀ ਰੱਖਦੇ ਹਨ। ਅਸਲ 'ਚ ਸੋਨਾਲੀ ਦਾ ਬਾਲੀਵੁੱਡ ਨਾਲ ਦੂਰ-ਦੂਰ ਤਕ ਕੋਈ ਨਾਤਾ ਨਹੀਂ ਹੈ, ਇਸ ਲਈ ਉਹ ਇਥੋਂ ਦੂਰ ਹੀ ਰਹਿੰਦੀ ਹੈ। ਦੋਵਾਂ ਦੇ ਵਿਆਹ ਨੂੰ 20 ਸਾਲ ਹੋ ਗਏ ਹਨ ਤੇ ਉਨ੍ਹਾਂ ਦੇ ਦੋ ਬੇਟੇ ਅਯਾਨ ਤੇ ਈਸ਼ਾਂਤ ਹਨ। ਸੋਨੂੰ ਦੀ ਸੋਨਾਲੀ ਨਾਲ ਮੁਲਾਕਾਤ ਉਦੋਂ ਹੋਈ, ਜਦੋਂ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਸੋਨੂੰ ਜਿਥੇ ਪੰਜਾਬੀ ਹਨ, ਉਥੇ ਸੋਨਾਲੀ ਤੇਲਗੂ ਹੈ। ਸੋਨੂੰ ਨੇ ਆਪਣੀ ਸਕੂਲ ਦੀ ਪੜ੍ਹਾਈ ਵੀ ਉਥੋਂ ਹੀ ਕੀਤੀ ਹੈ। ਇਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਲਈ ਨਾਗਪੁਰ ਚਲੇ ਗਏ ਸਨ, ਜਿਥੇ ਉਨ੍ਹਾਂ ਦੀ ਮੁਲਾਕਾਤ ਸੋਨਾਲੀ ਨਾਲ ਹੋਈ। ਸੋਨਾਲੀ ਬਾਰੇ ਬੋਲਦਿਆਂ ਸੋਨੂੰ ਨੇ ਕਿਹਾ ਸੀ ਕਿ ਉਹ ਉਨ੍ਹਾਂ ਦੀ ਜ਼ਿੰਦਗੀ 'ਚ ਆਉਣ ਵਾਲੀ ਪਹਿਲੀ ਲੜਕੀ ਹੈ। ਸੋਨੂੰ ਨੂੰ ਸ਼ੁਰੂਆਤ 'ਚ ਫਿਲਮ ਇੰਡਸਟਰੀ 'ਚ ਕਾਫੀ ਮਿਹਤਨ ਕਰਨੀ ਪਈ ਸੀ। ਵਿਆਹ ਤੋਂ ਬਾਅਦ ਦੋਵੇਂ ਮੁੰਬਈ 'ਚ ਵਨ ਬੀ. ਐੱਚ. ਕੇ. ਫਲੈਟ 'ਚ ਸ਼ਿਫਟ ਹੋ ਗਏ। ਇਸ ਫਲੈਟ ਨੂੰ ਸੋਨੂੰ ਤੇ ਉਨ੍ਹਾਂ ਦੀ ਪਤਨੀ ਤਿੰਨ ਹੋਰ ਲੋਕਾਂ ਨਾਲ ਸ਼ੇਅਰ ਕਰਦੇ ਸਨ। ਹਾਲਾਂਕਿ ਹੁਣ ਉਹ ਖੁਦ ਦਾ ਘਰ ਖਰੀਦ ਚੁੱਕੇ ਹਨ। ਸੋਨੂੰ ਦੀਆਂ ਦੋ ਭੈਣਾਂ ਮੋਨਿਕਾ ਤੇ ਮਾਲਵਿਕਾ ਹਨ। ਇਨ੍ਹਾਂ 'ਚੋਂ ਇਕ ਦਾ ਵਿਆਹ ਪੰਜਾਬ 'ਚ ਹੋਇਆ, ਜਦਕਿ ਦੂਜੀ ਵਿਦੇਸ਼ 'ਚ ਸੈਟਲ ਹੈ।