FacebookTwitterg+Mail

ਸੋਨੂੰ ਸੂਦ ਦੀ ਪਹਿਲੀ ਹੋਮ ਪ੍ਰੋਡਕਸ਼ਨ ਫਿਲਮ '2 ਇਨ 1' ਹੋਵੇਗੀ ਅਕਤੂਬਰ 'ਚ ਰਿਲੀਜ਼

sonu soods
25 August, 2016 10:17:31 AM

ਮੁੰਬਈ— ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਆਉਣ ਵਾਲੀ ਫਿਲਮ '2 ਇਨ 1' 7 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਕੁਝ ਦਿਨ ਪਹਿਲਾਂ ਸੋਨੂੰ ਨੇ ਸੋਮਵਾਰ ਦੇ ਦਿਨ ਟਵਿੱਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਅਦਾਕਾਰਾ ਤਮੰਨਾ ਭਾਟੀਆ ਅਤੇ ਪ੍ਰਭੂਦੇਵਾ ਨਜ਼ਰ ਆ ਰਹੇ ਹਨ।
ਸੋਨੂੰ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''ਮੈਂ ਆਪਣੀ ਪਹਿਲੀ ਹੋਮ ਪ੍ਰੋਡਕਸ਼ਨ '2 ਇਨ 1' ਲਈ ਤਿਆਰ ਹਾਂ, ਜੋ 7 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ, ਫਿਲਮ 'ਚ ਤਮੰਨਾ, ਪ੍ਰਭੂਦੇਵਾ ਹਨ। ਸਾਨੂੰ ਸਭ ਨੂੰ ਤੁਹਾਡੀ ਸ਼ੁਭਕਾਮਨਾਵਾਂ ਦੀ ਲੋੜ ਹੈ।


Tags: ਸੋਨੂੰ ਸੂਦਤਮੰਨਾ ਪ੍ਰਭੂਦੇਵਾSonu Sood tmana prabhudeva