FacebookTwitterg+Mail

ਸੋਨੀ ਮਾਨ ਨਾਲ ਵੀਡੀਓ ਵਾਇਰਲ ਹੋਣ 'ਤੇ ਭੜਕਿਆ ਮੁੱਖ ਮੰਤਰੀ (ਵੀਡੀਓ)

sony maan mukh mantri
08 February, 2019 02:25:58 PM

ਜਲੰਧਰ (ਬਿਊਰੋ)— ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਛਾਏ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਮੁੱਖ ਮੰਤਰੀ ਪੰਜਾਬੀ ਗਾਇਕਾ ਸੋਨੀ ਮਾਨ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਇਸ ਵੀਡੀਓ ਨੂੰ ਜਿਥੇ ਲੋਕ ਪਸੰਦ ਕਰ ਰਹੇ ਹਨ, ਉਥੇ ਕੁਝ ਲੋਕਾਂ ਵਲੋਂ ਇਸ ਦੀ ਨਿੰਦਿਆ ਵੀ ਕੀਤੀ ਜਾ ਰਹੀ ਹੈ। ਵੀਡੀਓ 'ਤੇ ਆਏ ਨੈਗੇਟਿਵ ਕੁਮੈਂਟਸ ਤੋਂ ਬਾਅਦ ਮੁੱਖ ਮੰਤਰੀ ਗੁੱਸੇ 'ਚ ਆ ਗਿਆ ਤੇ ਉਸ ਨੇ ਇੰਸਟਾਗ੍ਰਾਮ 'ਤੇ ਕੁਝ ਸਟੋਰੀਜ਼ ਵੀ ਸ਼ੇਅਰ ਕਰ ਦਿੱਤੀਆਂ।

ਦੱਸਣਯੋਗ ਹੈ ਕਿ ਹਾਲ ਹੀ 'ਚ ਸੋਨੀ ਮਾਨ ਤੇ ਮੁੱਖ ਮੰਤਰੀ ਦੇ ਗੀਤ 'ਡੈਵਿਲ' ਦਾ ਟੀਜ਼ਰ ਵੀ ਰਿਲੀਜ਼ ਹੋਇਆ ਹੈ। ਇਹੀ ਨਹੀਂ ਇਹ ਟੀਜ਼ਰ ਯੂਟਿਊਬ 'ਤੇ ਟਰੈਂਡ ਵੀ ਕਰ ਰਿਹਾ ਹੈ। 'ਡੈਵਿਲ' ਗੀਤ ਦੀ ਮੁੱਖ ਮੰਤਰੀ ਦੇ ਫੈਨਜ਼ ਬੇਸਬਰੀ ਨਾਲ ਉਡੀਕ ਵੀ ਕਰ ਰਹੇ ਹਨ। ਇਸ ਗੀਤ ਨੂੰ ਹੈਪੀ ਬੰਡਾਲੇ ਵਾਲਾ ਨੇ ਲਿਖਿਆ ਹੈ ਤੇ ਮਿਊਜ਼ਿਕ ਇਟਸ ਸਿਮਰ ਨੇ ਦਿੱਤਾ ਹੈ।


Tags: Sony Maan Mukh Mantri Dhamak Bass Devil

Edited By

Rahul Singh

Rahul Singh is News Editor at Jagbani.