FacebookTwitterg+Mail

ਸੂਰਜ ਪੰਚੋਲੀ ਦੇ ਤੇਵਰ ਸੱਤਵੇਂ ਆਸਮਾਨ 'ਤੇ, ਕੈਟਰੀਨਾ ਦੀ ਭੈਣ ਨਾਲ ਕਰੇਗਾ ਰੋਮਾਂਸ

sooraj pancholi
17 May, 2018 10:00:45 AM

ਮੁੰਬਈ (ਬਿਊਰੋ)— ਮਈ ਦੇ ਸ਼ੁਰੂਆਤ 'ਚ ਸੂਰਜ ਪੰਚੋਲੀ ਦੀ ਅਗਲੀ ਫਿਲਮ ਦੀ ਖਬਰ ਆਈ ਸੀ। ਹੁਣ ਖਬਰ ਹੈ ਕਿ ਸੂਰਜ ਪੰਚੋਲੀ ਦੇ ਤੇਵਰ ਸੱਤਵੇਂ ਆਸਮਾਨ 'ਤੇ ਹਨ, ਜਿਸ ਕਾਰਨ ਉਹ ਸੰਜੇ ਦੱਤ ਦੀ 'ਪ੍ਰਸਥਾਨਮ' ਰੀਮੇਕ ਤੋਂ ਬਾਹਰ ਹੋ ਗਏ ਹਨ। ਸੂਰਜ ਨੇ ਸੰਜੇ ਦੱਤ ਦੀ ਇਹ ਫਿਲਮ ਕਿਉਂ ਛੱਡੀ, ਇਸ ਬਾਰੇ ਕੋਈ ਜਾਣਕਾਰੀ ਨਹੀਂ।

Punjabi Bollywood Tadka

ਹੁਣ ਫਿਲਮ ਨਾਲ ਜੁੜੇ ਮੈਂਬਰਾਂ ਤੋਂ ਖਬਰ ਮਿਲੀ ਹੈ ਕਿ ਸੂਰਜ ਦਾ ਇਸ ਤਰ੍ਹਾਂ ਫਿਲਮ ਛੱਡ ਕੇ ਜਾਣਾ ਉਸ ਦਾ ਅਨਪ੍ਰੋਫੈਸ਼ਨਲਿਜ਼ਮ ਹੈ। 'ਪ੍ਰਸਥਾਨਮ' ਰੀਮੇਕ ਨਾਲ ਸੰਜੇ ਦੱਤ ਸਾਲਾਂ ਬਾਅਦ ਪ੍ਰੋਡਕਸ਼ਨ 'ਚ ਵਾਪਸੀ ਕਰ ਰਹੇ ਹਨ। ਇਸ ਕਰਕੇ ਇਹ ਫਿਲਮ ਉਨ੍ਹਾਂ ਦੇ ਦਿਲ ਦੇ ਕਾਫੀ ਕਰੀਬ ਮੰਨੀ ਜਾ ਰਹੀ ਹੈ। ਸੂਰਜ ਨੇ ਇਹ ਫਿਲਮ ਰੇਮੋ ਡਿਸੂਜ਼ਾ ਦੀ ਡਾਂਸ ਫਿਲਮ 'ਟਾਈਮ ਟੂ ਡਾਂਸ' ਕਰਕੇ ਛੱਡੀ ਹੈ।

Punjabi Bollywood Tadka

ਸੂਰਜ ਇਸ ਸਮੇਂ 'ਟਾਈਮ ਟੂ ਡਾਂਸ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉਸ ਕੋਲ ਸੰਜੇ ਦੀ ਫਿਲਮ ਲਈ ਡੇਟਸ ਨਹੀਂ ਹਨ। 'ਟਾਈਮ ਟੂ ਡਾਂਸ' 'ਚ ਸੂਰਜ ਨਾਲ ਕੈਟਰੀਨਾ ਦੀ ਭੈਣ ਇਜ਼ਾਬੈਲ ਕੈਫ ਦਿਖਾਈ ਦਵੇਗੀ। ਸੂਰਜ ਦੇ ਫਿਲਮ ਛੱਡਣ ਤੋਂ ਬਾਅਦ ਫਿਲਮ ਦੇ ਮੇਕਰਸ ਨੇ ਉਸ ਨੂੰ ਰੀਪਲੇਸ ਕਰਨ ਲਈ ਐਕਟਰ ਦੀ ਤਲਾਸ਼ ਕੀਤੀ, ਜੋ ਐਕਟਰ ਅਲੀ ਜਫ਼ਰ 'ਤੇ ਜਾ ਕੇ ਰੁੱਕੀ।

Punjabi Bollywood Tadkaਹੁਣ ਸੰਜੇ ਦੀ ਪ੍ਰੋਡਕਸ਼ਨ 'ਚ ਬਣਨ ਵਾਲੀ ਫਿਲਮ 'ਪ੍ਰਸਥਾਨਮ' 'ਚ ਅਲੀ ਜ਼ਫ਼ਰ ਨਜ਼ਰ ਆਉਣਗੇ। 'ਪ੍ਰਸਥਾਨਮ' ਦਾ ਨਿਰਮਾਣ ਕਰਨ ਦੇ ਨਾਲ-ਨਾਲ ਸੰਜੇ ਦੱਤ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕਰਦੇ ਨਜ਼ਰ ਆਉਣਗੇ। ਸੰਜੇ ਕੋਲ ਇਸ ਸਮੇਂ 'ਕਲੰਕ', 'ਸ਼ਮਸ਼ੇਰਾ', 'ਪਾਨੀਪਤ' ਤੇ 'ਟੋਰਬਾਜ਼' ਜਿਹੀਆਂ ਫਿਲਮਾਂ ਹਨ। ਇਨਾਂ ਫਿਲਮਾਂ ਨਾਲ ਸੰਜੇ ਦੱਤ ਬਾਕਸ-ਆਫਿਸ 'ਤੇ ਜ਼ਬਰਦਸਤ ਵਾਪਸੀ ਕਰ ਰਹੇ ਹਨ।


Tags: Sanjay Dutt Sooraj Pancholi Ali Fazal Isabelle Kaif Prasthanam

Edited By

Chanda Verma

Chanda Verma is News Editor at Jagbani.