FacebookTwitterg+Mail

ਬਾਕਸ ਆਫਿਸ 'ਤੇ ਲੋਕਾਂ ਦਾ ਦਿਲ ਜਿੱਤਣ 'ਚ ਸਫਲ ਰਹੀ 'ਸੂਰਮਾ', ਜਾਣੋ ਕਲੈਕਸ਼ਨ

soorma
19 July, 2018 02:26:22 AM

ਮੁੰਬਈ (ਬਿਊਰੋ)— ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਸੂਰਮਾ' ਪਿਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 3.20 ਕਰੋੜ, ਦੂਜੇ ਦਿਨ ਸ਼ਨੀਵਾਰ 5.05 ਕਰੋੜ, ਤੀਜੇ ਦਿਨ ਐਤਵਾਰ 5.60 ਕਰੋੜ, ਚੌਥੇ ਦਿਨ ਸੋਮਵਾਰ 2 ਕਰੋੜ ਅਤੇ 5ਵੇਂ ਦਿਨ ਮੰਗਲਵਾਰ 1.94 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 5 ਦਿਨਾਂ 'ਚ 17.79 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਫਿਲਮ ਨੂੰ ਭਾਰਤ 'ਚ 1100 ਅਤੇ ਵਿਦੇਸ਼ਾਂ 'ਚ 335 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਫਿਲਮ 'ਚ ਸੰਦੀਪ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ, ਜਦਕਿ ਤਾਪਸੀ ਪਨੂੰ ਸੰਦੀਪ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ 'ਸੂਰਮਾ' ਨੂੰ ਚਿਤਰਾਂਗਦਾ ਸਿੰਘ ਤੇ ਦੀਪਕ ਸਿੰਘ ਨੇ ਸੋਨੀ ਪਿਕਚਰਸ ਨੈੱਟਵਰਕ ਪ੍ਰੋਡਕਸ਼ਨਜ਼ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ। ਫਿਲਮ 'ਚ ਤਾਪਸੀ-ਦਿਲਜੀਤ ਨਾਲ ਵਿਜੈ ਰਾਜ, ਅੰਗਦ ਬੇਦੀ ਅਤੇ ਕੁਲਭੂਸ਼ਣ ਖਰਬੰਦਾ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Diljit Dosanjh Soorma Box Office Sandeep Singh Taapsee Pannu Bollywood Actor

Edited By

Kapil Kumar

Kapil Kumar is News Editor at Jagbani.