ਜਲੰਧਰ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਫਿਲਮ 'ਸੂਰਿਆਵੰਸ਼ਮ' ਨੂੰ ਅੱਜ 20 ਸਾਲ ਹੋ ਗਏ ਹਨ। ਅੱਜ ਦੇ ਦਿਨ 21 ਮਈ ਨੂੰ 1999 'ਚ ਇਹ ਫਿਲਮ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਮਿਤਾਭ ਬਚਨ ਦਾ ਡਬਲ ਰੋਲ ਸੀ । ਇਸ ਤੋਂ ਇਲਾਵਾ ਫਿਲਮ 'ਚ ਕਾਦਰ ਖਾਨ, ਅਨੁਪਮ ਖੇਰ ਤੇ ਸੌਂਦਰਿਆ ਨੇ ਅਹਿਮ ਭੂਮਿਕਾ ਨਿਭਾਈ ਸੀ।![Punjabi Bollywood Tadka](https://static.jagbani.com/multimedia/18_23_022868300s 2 copy-ll.jpg)
ਸੌਂਦਰਿਆ ਨੇ ਫਿਲਮ 'ਚ ਅਮਿਤਾਭ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਫਿਲਮ ਰਿਲੀਜ਼ ਹੋਣ ਦੇ 5 ਸਾਲ ਬਾਅਦ 2004 'ਚ ਸੌਂਦਰਿਆ ਦੀ ਇਕ ਭਿਆਨਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ। ਕੀ ਸੀ ਇਹ ਹਾਦਸਾ ਆਓ ਤੁਹਾਨੂੰ ਦਸਦੇ ਹਾਂ -
![Punjabi Bollywood Tadka](https://static.jagbani.com/multimedia/18_23_024743063s3 copy-ll.jpg)
ਸੌਂਦਰਿਆ ਜਨਤਾ ਪਾਰਟੀ ਤੇ ਤੇਲਗੂ ਦੇਸ਼ਮ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਕਰੀਮਨਗਰ ਜਾ ਰਹੀ ਸੀ ਤੇ ਉਨ੍ਹਾਂ ਦਾ ਪ੍ਰਾਈਵੇਟ ਜਹਾਜ਼ 100 ਫੁੱਟ ਦੀ ਉਚਾਈ ਤੇ ਜਾ ਕੇ ਕ੍ਰੈਸ਼ ਹੋ ਗਿਆ ।ਇਸ ਹਾਦਸੇ 'ਚ ਸੌਂਦਰਿਆ ਦੇ ਨਾਲ 3 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਸਮੇਂ ਸੌਂਦਰਿਆ ਪ੍ਰੈਗਨੈਂਟ ਸੀ । ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮਰਨ ਤੋਂ ਬਾਅਦ ਸੌਂਦਰਿਆ ਦੀ ਲਾਸ਼ ਵੀ ਉਸ ਦੇ ਪਰਿਵਾਰ ਵਾਲੀਆਂ ਨੂੰ ਨਹੀ ਮਿਲੀ। ਉਸ ਸਮੇਂ ਉਸ ਦੀ ਉਮਰ ਸਿਰਫ 31 ਸਾਲ ਸੀ ।