FacebookTwitterg+Mail

'ਸੂਰਿਆਵੰਸ਼ੀ' 'ਚ ਅਕਸ਼ੈ ਕੁਮਾਰ ਦੀ ਪਹਿਲੀ ਝਲਕ ਆਈ ਸਾਹਮਣੇ

sooryavanshi first look
05 March, 2019 04:55:11 PM

ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਸਟਾਰਰ ਫਿਲਮ 'ਸੂਰਿਆਵੰਸ਼ੀ' ਦਾ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ ਅਤੇ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਖੁਲਾਸਾ ਵੀ ਹੋ ਚੁੱਕਿਆ ਹੈ। ਜੀ ਹਾਂ ਅਕਸ਼ੈ ਕੁਮਾਰ ਨੇ ਖੁਦ ਪੋਸਟਰ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਇਹ ਫਿਲਮ 2020 'ਚ ਈਦ ਦੇ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਇਹ ਐਕਸ਼ਨ ਅਤੇ ਡਰਾਮੇ ਨਾਲ ਭਰਪੂਰ ਮਸਾਲਾ ਫਿਲਮ ਅਗਲੇ ਸਾਲ ਈਦ 'ਤੇ ਦਰਸ਼ਕਾਂ ਦਾ ਮਨੋਰੰਜ਼ਨ ਕਰਦੀ ਨਜ਼ਰ ਆਵੇਗੀ।


ਇਸ ਫਿਲਮ ਬਾਰੇ ਰਣਵੀਰ ਸਿੰਘ ਦੀ ਫਿਲਮ 'ਸਿੰਬਾ' 'ਚ ਅਕਸ਼ੈ ਕੁਮਾਰ ਵੱਲੋਂ 'ਸੂਰਿਆਵੰਸ਼ੀ' ਦੇ ਲੁੱਕ 'ਚ ਕੈਮਿਓ ਕਰਕੇ ਐਲਾਨ ਕੀਤਾ ਗਿਆ ਸੀ। 'ਸਿੰਘਮ' ਅਤੇ 'ਸਿੰਬਾ' ਵਰਗੀਆਂ ਹਿੱਟ ਸੀਰੀਜ਼ ਦੀ ਤਰਜ 'ਤੇ ਹੀ ਰੋਹਿਤ ਸ਼ੈੱਟੀ ਆਪਣੀ ਇਹ ਫਿਲਮ 'ਸੂਰਿਆਵੰਸ਼ੀ' ਲੈ ਕੇ ਆ ਰਹੇ ਹਨ। ਦੇਖਣਾ ਹੋਵੇਗਾ ਅਕਸ਼ੈ ਕੁਮਾਰ ਪੁਲਸ ਦੀ ਵਰਦੀ 'ਚ 'ਸਿੰਘਮ' ਅਤੇ 'ਸਿੰਬਾ' ਨੂੰ ਪਛਾੜ ਪਾਉਂਦੇ ਹਨ ਜਾਂ ਨਹੀਂ।


Tags: Sooryavanshi First Look Akshay Kumar Rohit Shetty

Edited By

Manju

Manju is News Editor at Jagbani.