ਲਾਂਸ ਏਂਜਲਸ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਮਾਡਲ ਸੋਫੀਆ ਵੇਗਾਸ ਵੋਲਰਸਾਈਮ ਦੀਆਂ ਹਾਲ ਹੀ 'ਚ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਨੇ ਬਲੈਕ ਕਲਰ ਦੀ ਟਾਈਟ ਨੈੱਟ ਦੀ ਡਰੈੱਸ ਪਾਈ ਹੈ, ਜਿਸ 'ਚ ਉਸ ਦੀ ਲੁੱਕ ਬੇਹੱਦ ਬੋਲਡ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਸੋਫੀਆ ਨੇ ਕਾਲੇ ਰੰਗ ਦਾ ਪਰਸ ਵੀ ਫੜ੍ਹਿਆ ਹੈ, ਜੋ ਉਸ ਦੀ ਲੁੱਕ ਨੂੰ ਪੂਰਾ ਕੰਪਲੀਟ ਕਰ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਸੋਫੀਆ ਨੇ ਕਾਫੀ ਹੌਟ ਅੰਦਾਜ਼ 'ਚ ਤੁਰਦੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਸੋਫੀਆ ਦਾ ਇਹ ਕਾਤਿਲਾਨਾ ਅੰਦਾਜ਼ ਫੈਨਜ਼ ਨੂੰ ਮਦਹੋਸ਼ ਕਰ ਦੇਣ ਵਾਲਾ ਹੈ। ਇਸ ਤੋਂ ਪਹਿਲਾ ਵੀ ਸੋਫੀਆ ਕਈ ਵਾਰ ਅਜਿਹੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰ ਚੁੱਕੀ ਹੈ।
ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨੀਂ ਇੰਸਟਾਗ੍ਰਾਮ 'ਤੇ ਬੋਲਡ ਤਸਵੀਰਾਂ ਪੋਸਟ ਕਰਕੇ ਫੈਨਜ਼ ਦੀਆਂ ਧੜਕਨਾਂ ਨੂੰ ਵਧਾਉਂਦੀ ਰਹਿੰਦੀ ਹੈ।
ਦੱਸਣਯੋਗ ਹੈ ਕਿ ਸੋਫੀ ਬਿਕਨੀ ਫੋਟੋਸ਼ੂਟ ਲਈ ਜਾਣੀ ਜਾਂਦੀ ਹੈ। ਸੋਫੀਆਂ ਨੇ ਆਪਣੇ ਸਰੀਰ ਦੀਆਂ ਕਾਫੀ ਸਰਜਰੀਆਂ ਕਰਵਾਈਆਂ ਹਨ।
ਇਸ ਦਾ ਪਤਾ ਸੋਫੀਆ ਦੇ ਸਰੀਰ ਨੂੰ ਦੇਖ ਕੇ ਪਤਾ ਲੱਗਾ ਹੈ, ਕਿਉਂਕਿ ਉਸ ਦੀ 'ਬੇਬੀ ਡੌਲ' ਵਾਲੀ ਲੁੱਕ ਬਿਨਾਂ ਕਿਸੇ ਸਰਜਰੀ ਦੇ ਨਹੀਂ ਬਣਦੀ।
ਸੋਫੀਆ ਦੀ 'ਬੇਬੀ ਡੌਲ' ਵਾਲੀ ਲੁੱਕ ਨੂੰ ਦੇਖ ਫੈਨਜ਼ ਖੁਦ ਨੂੰ ਮਦਹੋਸ਼ ਹੋਣ ਤੋਂ ਨਹੀਂ ਰੋਕ ਸਕਦੇ।