FacebookTwitterg+Mail

ਸੋਫੀ ਚੌਧਰੀ ਦੇ Pre-Birthday Bash 'ਚ ਮਲਾਇਕਾ, ਨੇਹਾ ਧੂਪੀਆ ਸਮੇਤ ਪੁੱਜੇ ਕਈ ਸਿਤਾਰੇ

    1/16
07 February, 2017 02:00:38 PM
ਮੁੰਬਈ- 8 ਫਰਵਰੀ 1982 ਲੰਡਨ 'ਚ ਜਨਮੀ ਸੋਫੀ ਚੌਧਰੀ ਇਕ ਮਸ਼ਹੂਰ ਅਦਾਕਾਰਾ ਅਤੇ ਮਾਡਲ ਹੈ। ਉਨ੍ਹਾਂ ਦੇ ਜਨਮਦਿਨ ਤੋਂ ਪਹਿਲੇ ਹੀ ਪਾਰਟੀ ਸ਼ੁਰੂ ਹੋ ਚੁੱਕੀ ਹੈ। ਬਾਲੀਵੁੱਡ ਅਦਾਕਾਰਾ ਅਤੇ ਮਾਡਲ ਸੋਫੀ ਚੌਧਰੀ ਲਈ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਬੀਤੀ ਸ਼ਾਮ ਆਪਣੇ ਘਰ 'ਤੇ ਇਕ ਪ੍ਰੀ-ਬਰਥ ਡੇਅ ਬੈਸ਼ ਦਾ ਆਯੋਜਨ ਕੀਤਾ। ਇਸ ਸੈਲੀਬ੍ਰੇਸ਼ਨ 'ਚ ਹਿੱਸਾ ਲੈਣ ਮਲਾਇਕਾ ਅਰੋੜਾ, ਸ਼੍ਰੇਆ ਸਰਨ, ਅਦਿਤੀ ਰਾਓ, ਕਰਨ ਜੌਹਰ ਅਤੇ ਅਮ੍ਰਿਤਾ ਅਰੋੜਾ ਸਮੇਤ ਕਈ ਸਿਤਾਰੇ ਪੁੱਜੇ। ਦੱਸ ਦਈਏ ਕਿ ਸੋਫੀ ਚੌਧਰੀ ਦਾ ਜਨਮਦਿਨ 8 ਫਰਵਰੀ ਨੂੰ ਹੈ ਪਰ ਉਨ੍ਹਾਂ ਦੇ ਖਾਸ ਦੋਸਤ ਮਨੀਸ਼ ਨੇ ਇਹ ਆਯੋਜਨ ਦੋ ਦਿਨ ਪਹਿਲੇ ਹੀ ਕਰ ਦਿੱਤਾ। ਤਸਵੀਰਾਂ ਨੂੰ ਦੇਖ ਕੇ ਤਾਂ ਇੰਝ ਲੱਗਦਾ ਹੈ ਕਿ ਇਸ ਸੈਲੀਬ੍ਰੇਸ਼ਨ ਲਈ ਬਲੈਕ ਥੀਮ ਰੱਖੀ ਗਈ ਸੀ, ਕਿਉਂਕਿ ਇਸ ਪਾਰਟੀ 'ਚ ਮਲਾਇਕਾ ਅਰੋੜਾ ਵੀ ਬਲੈਕ ਡਰੈੱਸ 'ਚ ਪੁੱਜੀ ਸੀ। ਮਲਾਇਕਾ ਅਤੇ ਉਨ੍ਹਾਂ ਦਾ ਗਰਲਜ਼ ਗੈਂਗ ਅਜਿਹੇ ਮੌਕਿਆਂ 'ਤੇ ਕਾਫੀ ਐਕਟਿਵ ਰਹਿੰਦਾ ਹੈ। ਅਰਜੁਨ ਕਪੂਰ ਵੀ ਇਸ ਪਾਰਟੀ ਦਾ ਹਿੱਸਾ ਬਣੇ।

Tags: Sophie Chaudhary Pre Birthday Bash Manish Malhotra Malaika Arora Karan Joharਸੋਫੀ ਚੌਧਰੀ ਨੇਹਾ ਧੂਪੀਆ

About The Author

Anuradha Sharma

Anuradha Sharma is News Editor at Jagbani.